ਗੁਰੂਗਾਮ (ਭਾਸ਼ਾ)- ਗੁਰੂਗ੍ਰਾਮ ਦੇ ਸਥਾਨਕ ਮੇਦਾਂਤਾ ਹਸਪਤਾਲ 'ਚ ਵੀਰਵਾਰ ਦੁਪਹਿਰ 12.15 ਵਜੇ ਇਕ ਵਿਅਕਤੀ ਨੇ ਫ਼ੋਨ ਕਰ ਕੇ ਬੰਬ ਹੋਣ ਦੀ ਫਰਜ਼ੀ ਸੂਚਨਾ ਦਿੱਤੀ। ਪੁਲਸ ਨੇ ਕਿਹਾ ਕਿ ਹਸਪਤਾਲ ਕੰਪਲੈਕਸ ਦੀ ਤਲਾਸ਼ੀ ਲਈ ਗਈ ਪਰ ਕੋਈ ਬੰਬ ਨਹੀਂ ਮਿਲਿਆ। ਪੁਲਸ ਨੇ ਦੱਸਿਆ ਕਿ ਮੇਦਾਂਤਾ- ਦਿ ਮੇਡੀਸਿਟੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਜੀਵ ਗੁਪਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਫ਼ੋਨ ਕਰਨ ਵਾਲੇ ਦੀ ਭਾਲ ਕਰ ਰਹੀ ਹੈ।
ਸ਼ਿਕਾਇਤ ਅਨੁਸਾਰ, ਫਰਜ਼ੀ ਫੋਨ ਕਾਰਨ ਹਸਪਤਾਲ 'ਚ ਡਰ ਅਤੇ ਭੱਜ-ਦੌੜ ਦਾ ਮਾਹੌਲ ਪੈਦਾ ਹੋ ਗਿਆ। ਪੁਲਸ ਨੇ ਫੋਨ ਨੂੰ ਸਰਵਿਲਾਂਸ 'ਤੇ ਰੱਖਿਆ ਹੈ। ਗੁਪਤਾ ਨੇ ਸ਼ਿਕਾਇਤ 'ਚ ਕਿਹਾ,''ਫੋਨ ਕਰਨ ਵਾਲੇ ਨੇ ਕਿਹਾ ਕਿ ਹਸਪਤਾਲ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ ਅਤੇ ਉੱਥੇ ਇਕ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਫੋਨ ਕੱਟ ਦਿੱਤਾ।'' ਸਦਰ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾਵਾਂ 336 ਅਤੇ 506 ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ,''ਅਸੀਂ ਨੰਬਰ ਨੂੰ ਸਰਵਿਲਾਂਸ 'ਤੇ ਰੱਖਿਆ ਗਿਆ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ।''
ਰੱਖਿਆ ਮੰਤਰਾਲਾ ਨੇ 107 ਉਤਪਾਦਾਂ ਦੀ ਦਰਾਮਦ ’ਤੇ ਲਾਈ ਲਗਾਮ
NEXT STORY