ਮੁੰਬਈ— ਲੋਕ ਸਭਾ ਚੋਣਾਂ ਨੂੰ ਲੈ ਕੇ ਐਗਜਿਟ ਪੋਲ ਆ ਚੁਕੇ ਹਨ ਅਤੇ ਨਤੀਜੇ ਆਉਣ 'ਚ 2 ਦਿਨ ਬਾਕੀ ਹਨ। ਅਜਿਹੇ 'ਚ ਭਾਜਪਾ 'ਚ ਸਰਵੇ ਤੋਂ ਬਾਅਦ ਹੀ ਜ਼ਬਰਦਸਤ ਉਤਸ਼ਾਹ ਹੈ। ਜ਼ਿਆਦਾਤਰ ਐਗਜਿਟ ਪੋਲ 'ਚ ਘੱਟ ਜਾਂ ਜ਼ਿਆਦਾ ਸੀਟਾਂ ਨਾਲ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਦੀ ਸਰਕਾਰ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਕਾਰਨ ਭਾਜਪਾ ਦਾ ਜੋਸ਼ ਹਾਈ ਹੈ। ਸਥਿਤੀ ਇਹ ਹੈ ਕਿ ਮੁੰਬਈ 'ਚ ਤਾਂ ਬਕਾਇਦਾ ਮਠਿਆਈ ਦੇ ਆਰਡਰ ਕਰ ਦਿੱਤੇ ਗਏ ਹਨ।
ਮੁੰਬਈ ਦੇ ਬੋਰਿਵਲੀ 'ਚ ਸਥਿਤ ਇਕ ਦੁਕਾਨ 'ਚ ਪੀ.ਐੱਮ. ਮੋਦੀ ਦਾ ਮਾਸਕ ਪਾ ਕੇ ਲੱਡੂ ਬਣਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮਠਿਆਈ ਦੀ ਦੁਕਾਨ ਦੇ ਮਾਲਕ ਨੇ ਇਸ ਸੰਬੰਧ 'ਚ ਪੁੱਛੇ ਜਾਣ 'ਤੇ ਦੱਸਿਆ,''ਸਾਨੂੰ ਭਾਜਪਾ ਉੱਤਰ ਮੁੰਬਈ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਗੋਪਾਲ ਸ਼ੈੱਟੀ ਤੋਂ 1500 ਤੋਂ 2000 ਕਿਲੋ ਤੱਕ ਮਠਿਆਈ ਬਣਾਉਣ ਦਾ ਆਰਡਰ ਮਿਲਿਆ ਹੈ। ਮਠਿਆਈ ਬਣਾਉਣ ਵਾਲੇ ਕਾਰੀਗਰ ਕਾਫੀ ਉਤਸ਼ਾਹਤ ਹਨ। ਇਸ ਲਈ ਉਹ ਮੋਦੀ ਮਾਸਕ ਪਾ ਕੇ ਹੀ ਕੰਮ ਕਰ ਰਹੇ ਹਨ।''
ਉੱਥੇ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਐਗਜਿਟ ਪੋਲ 'ਚ ਪਾਰਟੀ ਦੀ ਕਮਜ਼ੋਰ ਸਥਿਤੀ ਦੱਸੇ ਜਾਣ 'ਤੇ ਵਰਕਰਾਂ ਨੂੰ ਆਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਸੰਦੇਸ਼ 'ਚ ਪ੍ਰਿਯੰਕਾ ਨੇ ਕਿਹਾ,''ਤੁਸੀਂ ਲੋਕ ਅਫਵਾਹਾਂ ਅਤੇ ਐਗਜਿਟ ਪੋਲ ਨਾਲ ਹਿੰਮਤ ਨਾ ਹਾਰੋ। ਇਹ ਅਫਵਾਹਾਂ ਤੁਹਾਡਾ ਹੌਂਸਲਾ ਤੋੜਨ ਲਈ ਫੈਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਤੁਹਾਡੀ ਸਾਵਧਾਨੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸਟਰਾਂਗ ਰੂਮ ਅਤੇ ਵੋਟਿੰਗ ਕੇਂਦਰਾਂ 'ਤੇ ਡਟੇ ਰਹੋ ਅਤੇ ਸਾਵਧਾਨ ਰਹੋ।''
ਈ.ਵੀ.ਐੱਮ. ਪੂਰੀ ਤਰ੍ਹਾਂ ਸੁਰੱਖਿਅਤ ਹਨ : ਚੋਣ ਕਮਿਸ਼ਨ
NEXT STORY