ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੇ ਆਖਰੀ ਪੜਾਅ ਦੀ ਐਤਵਾਰ ਨੂੰ ਵੋਟਿੰਗ ਸੰਪੰਨ ਹੋ ਗਈ। ਜਿਸ ਤੋਂ ਬਾਅਦ ਚੈਨਲਾਂ ਵਲੋਂ ਐਗਜ਼ਿਟ ਪੋਲ ਜਾਰੀ ਕੀਤੇ। ਦੇਸ਼ ਦੇ ਸਾਰੇ ਉੱਤਰ-ਪੂਰਬੀ ਸੂਬਿਆਂ ਦੇ ਐਗਜ਼ਿਟ ਪੋਲ ਦੇ ਅੰਕੜੇ ਇਕੱਠੇ ਕੀਤੇ ਗਏ। ਇਹ ਚੋਣ ਸਰਵੇ ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਿਮ ਦੀਆਂ ਚੋਣਾਂ 'ਤੇ ਅਧਾਰਿਤ ਹੈ।
ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਹੋਰ ਪਾਰਟੀਆਂ ਦਾ ਸੂਪੜਾ ਸਾਫ ਕਰਦੀ ਜਾਪਦੀ ਹੈ। ਬੀ.ਜੇ.ਪੀ. ਦੇ ਇਥੇ ਦੋਹਾਂ ਸੀਟਾਂ 'ਤੇ ਕਬਜ਼ਾ ਕਰਨ ਦੀ ਉਮੀਦ ਹੈ। ਜੇਕਰ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਅਰੁਣਾਚਲ ਪ੍ਰਦੇਸ਼ ਵਿਚ ਬੀ.ਜੇ.ਪੀ. ਦਾ 56 ਫੀਸਦੀ, ਕਾਂਗਰਸ ਦਾ 27 ਫੀਸਦੀ ਅਤੇ ਹੋਰ ਦਾ 17 ਫੀਸਦੀ ਵੋਟ ਸ਼ੇਅਰ ਰਹਿਣ ਦਾ ਖਦਸ਼ਾ ਹੈ।
ਮਣੀਪੁਰ ਵਿਚ 2 ਲੋਕ ਸਭਾ ਸੀਟਾਂ ਹਨ, ਜਿਨ੍ਹਾਂ 'ਤੇ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਬੀ.ਜੇ.ਪੀ. ਦਾ ਕਮਲ ਖਿੜਣ ਦ ਗੱਲ ਕਹੀ ਗਈ ਹੈ। ਪਾਰਟੀ ਨੂੰ ਇਥੇ 44 ਫੀਸਦੀ ਵੋਟ ਸ਼ੇਅਰ ਮਿਲਣ ਦੀ ਉਮੀਦ ਹੈ, ਤਾਂ ਉਥੇ ਹੀ ਕਾਂਗਰਸ ਦਾ ਇਥੇ ਖਾਤਾ ਖੁੱਲਦਾ ਨਹੀਂ ਦਿਖ ਰਿਹਾ ਹੈ। ਹਾਲਾਂਕਿ ਉਸ ਦਾ ਵੋਟ ਸ਼ੇਅਰ 33 ਫੀਸਦੀ ਰਹਿਣ ਦੀ ਉਮੀਦ ਹੈ ਜਦੋਂ ਕਿ ਹੋਰ ਪਾਰਟੀਆਂ ਦਾ ਵੋਟ ਸ਼ੇਅਰ ਫੀਸਦੀ 17 ਰਹਿ ਸਕਦਾ ਹੈ।
ਐਗਜ਼ਿਟ ਪੋਲ ਮੁਤਾਬਕ ਮੇਘਾਲਿਆ ਦੀਆਂ 2 ਲੋਕ ਸਭਾ ਸੀਟਾਂ ਵਿਚੋਂ ਇਕ 'ਤੇ ਕਾਂਗਰਸ ਜਿੱਤੇਗੀ ਤਾਂ ਉਥੇ ਹੀ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਦੇ ਖਾਤੇ ਵਿਚ ਵੀ ਇਕ ਸੀਟ ਆਵੇਗੀ, ਬੀ.ਜੇ.ਪੀ. ਇਥੇ ਇਸ ਵਾਰ ਆਪਣਾ ਖਾਤਾ ਨਹੀਂ ਖੋਲ ਸਕੇਗੀ। ਜੇਕਰ ਵੋਟ ਸ਼ੇਅਰ (ਫੀਸਦੀ) ਦੀ ਗੱਲ ਕਰੀਏ ਤਾਂ ਇਥੋਂ ਦੀ ਸ਼ਿਲਾਂਗ ਲੋਕ ਸਭਾ ਸੀਟ 'ਤੇ ਕਾਂਗਰਸ ਦਾ 44 ਫੀਸਦੀ, ਯੂ.ਡੀ.ਪੀ. ਦਾ 28 ਫੀਸਦੀ, ਬੀ.ਜੇ.ਪੀ. ਦਾ 16 ਫੀਸਦੀ ਅਤੇ ਹੋਰ ਦਾ 12 ਫੀਸਦੀ ਵੋਟ ਸ਼ੇਅਰ ਰਹਿਣ ਦੀ ਉਮੀਦ ਹੈ, ਤਾਂ ਉਥੇ ਹੀ ਤੁਰਾ ਲੋਕ ਸਭਾ ਸੀਟ 'ਤੇ ਕਾਂਗਰਸ ਨੂੰ 46 ਫੀਸਦੀ, ਐਨ.ਪੀ.ਪੀ. ਨੂੰ 45, ਬੀ.ਜੇ.ਪੀ. ਨੂੰ 9 ਫੀਸਦੀ ਮਿਲਣ ਦੀ ਗੱਲ ਕਹੀ ਗਈ ਹੈ।
ਨਾਗਾਲੈਂਡ, ਸਿੱਕਿਮ ਅਤੇ ਮਿਜ਼ੋਰਮ ਤਿੰਨਾਂ ਸੂਬਿਆਂ ਵਿਚ ਇਕ-ਇਕ ਲੋਕ ਸਭਾ ਸੀਟ ਹੈ। ਇਕ ਐਗਜ਼ਿਟ ਪੋਲ ਮੁਤਾਬਕ ਨਾਗਾਲੈਂਡ ਅਤੇ ਮਿਜ਼ੋਰਮ ਦੀ ਸੀਟ ਕਾਂਗਰਸ ਦੇ ਖਾਤੇ ਵਿਚ ਜਾਵੇਗੀ ਜਦੋਂ ਕਿ ਸਿੱਕਿਮ ਵਿਚ ਐਸ.ਡੀ.ਐਫ./ਐਸ.ਕੇ.ਐਮ. ਜਿੱਤ ਦਰਜ ਕਰੇਗੀ। ਨਾਗਾਲੈਂਡ ਵਿਚ ਕਾਂਗਰਸ ਦਾ 54 ਫੀਸਦੀ, ਐਨ.ਡੀ.ਪੀ. ਦਾ 34 ਫੀਸਦੀ ਅਤੇ ਹੋਰ ਦਾ 12 ਫੀਸਦੀ ਵੋਟ ਸ਼ੇਅਰ ਫੀਸਦੀ ਰਹਿ ਸਕਦਾ ਹੈ।
ਉਥੇ ਹੀ ਮਿਜ਼ੋਰਮ ਵਿਚ ਬੀ.ਜੇ.ਪੀ. ਨੂੰ 11 ਫੀਸਦੀ, ਐਮ.ਐਨ.ਐਫ. ਨੂੰ 38 ਫੀਸਦੀ, ਜੈਡ.ਪੀ.ਐਮ.+ਕਾਂਗਰਸ ਨੂੰ 46 ਫੀਸਦੀ ਅਤੇ ਹੋਰ 5 ਫੀਸਦੀ ਨੂੰ ਵੋਟ ਸ਼ੇਅਰ ਮਿਲਣ ਦਾ ਜ਼ਿਕਰ ਹੈ ਜਦੋਂ ਕਿ ਸਿੱਕਿਮ ਵਿਚ ਐਸ.ਡੀ.ਐਫ. ਨੂੰ 44 ਫੀਸਦੀ, ਬੀ.ਜੇ.ਪੀ. ਨੂੰ 2 ਫੀਸਦੀ, ਕਾਂਗਰਸ ਨੂੰ ਸ਼ੇਅਰ 6 ਫੀਸਦੀ ਅਤੇ ਹੋਰ ਨੂੰ 2 ਫੀਸਦੀ ਵੋਟ ਸ਼ੇਅਰ ਮਿਲਣ ਦੀ ਉਮੀਦ ਹੈ।
ਕੇਜਰੀਵਾਲ 'ਤੇ ਭੜਕੀ ਭਾਜਪਾ, ਵਿਜੇਂਦਰ ਗੁਪਤਾ ਨੇ ਦਰਜ ਕਰਵਾਈ ਸ਼ਿਕਾਇਤ
NEXT STORY