ਕੋਲੰਬੋ (ਭਾਸ਼ਾ) - ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਵੀਰਵਾਰ ਨੂੰ ਸ਼੍ਰੀਲੰਕਾ ਪਹੁੰਚੇ ਅਤੇ ਆਪਣੇ ਦੌਰੇ ਦੌਰਾਨ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਜੈਸ਼ੰਕਰ ਦੇ ਕੋਲੰਬੋ ਪਹੁੰਚਣ 'ਤੇ ਵਿਦੇਸ਼ ਰਾਜ ਮੰਤਰੀ ਥਰਕਾ ਬਾਲਸੂਰੀਆ ਅਤੇ ਪੂਰਬੀ ਸੂਬੇ ਦੇ ਰਾਜਪਾਲ ਸੇਂਥਿਲ ਥੋਂਡਮਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਨਵੇਂ ਕਾਰਜਕਾਲ ਦੇ ਪਹਿਲੇ ਦੌਰੇ 'ਤੇ ਕੋਲੰਬੋ ਪਹੁੰਚਿਆ। ਨਿੱਘੇ ਸੁਆਗਤ ਲਈ ਵਿਦੇਸ਼ ਰਾਜ ਮੰਤਰੀ ਥਰਕਾ ਬਾਲਸੂਰੀਆ ਅਤੇ ਪੂਰਬੀ ਸੂਬੇ ਦੇ ਗਵਰਨਰ ਸੇਂਥਿਲ ਥੋਂਡਮਨ ਦਾ ਧੰਨਵਾਦ।'' ਉਨ੍ਹਾਂ ਲਿਖਿਆ ਕਿ ਸ਼੍ਰੀਲੰਕਾ ਭਾਰਤ ਦੀ 'ਨੇਬਰਹੁੱਡ ਫਸਟ' ਅਤੇ 'ਸਾਗਰ' ਨੀਤੀਆਂ ਦੇ ਕੇਂਦਰ ਵਿੱਚ ਹੈ।
ਦੂਜੇ ਕਾਰਜਕਾਲ ਲਈ 11 ਜੂਨ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੈਸ਼ੰਕਰ ਦੀ ਸ਼੍ਰੀਲੰਕਾ ਦੀ ਇਹ ਪਹਿਲੀ ਦੁਵੱਲੀ ਯਾਤਰਾ ਹੈ। ਜੈਸ਼ੰਕਰ ਪਿਛਲੇ ਹਫ਼ਤੇ ਇਟਲੀ ਦੇ ਅਪੁਲੀਆ ਖੇਤਰ ਵਿੱਚ ਜੀ-7 ਆਊਟਰੀਚ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਫ਼ਦ ਦਾ ਹਿੱਸਾ ਸਨ।
ਇਸ ਤੋਂ ਪਹਿਲਾਂ ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਸ਼੍ਰੀਲੰਕਾ ਦੀ ਲੀਡਰਸ਼ਿਪ ਨਾਲ ਕਈ ਮੁੱਦਿਆਂ 'ਤੇ ਬੈਠਕ ਕਰਨਗੇ। ਇੱਕ ਬਿਆਨ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਇਹ ਵਿਦੇਸ਼ ਮੰਤਰੀ ਦਾ ਪਹਿਲਾ ਦੁਵੱਲਾ ਦੌਰਾ ਹੋਵੇਗਾ।" "ਇਹ ਦੌਰਾ ਭਾਰਤ ਦੀ ਸ਼੍ਰੀਲੰਕਾ ਦੇ ਸਭ ਤੋਂ ਨਜ਼ਦੀਕੀ ਸਮੁੰਦਰੀ ਗੁਆਂਢੀ ਅਤੇ ਸਮੇਂ ਦੀ ਪਰੀਖਿਆ ਵਾਲੇ ਮਿੱਤਰ ਵਜੋਂ ਲਗਾਤਾਰ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।"
ਇਸ ਵਿੱਚ ਕਿਹਾ ਗਿਆ ਹੈ, "ਇਹ ਦੌਰਾ ਕਨੈਕਟੀਵਿਟੀ ਪ੍ਰੋਜੈਕਟਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਹੋਰ ਆਪਸੀ ਲਾਭਦਾਇਕ ਸਹਿਯੋਗ ਨੂੰ ਹੁਲਾਰਾ ਦੇਵੇਗਾ।" ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਸੱਤ ਚੋਟੀ ਦੇ ਨੇਤਾਵਾਂ ਵਿੱਚ ਸ਼ਾਮਲ ਸਨ ਜੋ 9 ਜੂਨ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ।
ਦਿੱਲੀ 'ਚ ਗਰਮੀ ਦਾ ਕਹਿਰ, ਸਫਦਰਜੰਗ ਹਸਪਤਾਲ 'ਚ 13 ਮੌਤਾਂ, NGO ਦਾ ਦਾਅਵਾ: 11-19 ਜੂਨ ਤੱਕ 192 ਮੌਤਾਂ
NEXT STORY