ਦੋਹਾ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਰਾਜਧਾਨੀ ਦੋਹਾ ਵਿਚ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲਥਾਨੀ ਨਾਲ ਮੁਲਾਕਾਤ ਕੀਤੀ ਅਤੇ ਰਾਜਨੀਤੀ, ਵਪਾਰ, ਨਿਵੇਸ਼, ਊਰਜਾ, ਤਕਨਾਲੋਜੀ, ਸੱਭਿਆਚਾਰ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ।
ਜੈਸ਼ੰਕਰ, ਜੋ ਇਕ ਦਿਨ ਦੀ ਯਾਤਰਾ ’ਤੇ ਇਥੇ ਪਹੁੰਚੇ, ਨੇ ਸ਼ੇਖ ਮੁਹੰਮਦ ਨਾਲ ਖੇਤਰੀ ਅਤੇ ਵਿਸ਼ਵ ਦੇ ਮੁੱਦਿਆਂ ’ਤੇ ਵੀ ਵਿਚਾਰ ਵਟਾਂਦਰਾ ਕੀਤਾ। ਸ਼ੇਖ ਮੁਹੰਮਦ ਵਿਦੇਸ਼ ਮੰਤਰੀ ਦਾ ਵੀ ਚਾਰਜ ਸੰਭਾਲਦੇ ਹਨ।
ਜੈਸ਼ੰਕਰ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਅੱਜ ਦੁਪਹਿਰ ਦੋਹਾ ਵਿਚ ਪ੍ਰਧਾਨ ਮੰਤਰੀ ਅਤੇ ਕਤਰ ਦੇ ਵਿਦੇਸ਼ ਮੰਤਰੀ ਐੱਮ.ਬੀ.ਏ. ਅਲਥਾਨੀ ਨੂੰ ਮਿਲ ਕੇ ਚੰਗਾ ਲੱਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਸ਼ੁੱਭਕਾਮਨਾਵਾਂ ਅਮੀਰ ਤਕ ਪਹੁੰਚਾਈਆਂ।
ਹੈਦਰਾਬਾਦ ’ਚ ਕਾਮੇਡੀਅਨ ਡੇਨੀਅਲ ਫਰਨਾਂਡੀਜ਼ ਦਾ ਸ਼ੋਅ ਭਾਜਪਾ ਨੇਤਾ ਰਾਜਾ ਸਿੰਘ ਦੀ ਧਮਕੀ ਤੋਂ ਬਾਅਦ ਰੱਦ
NEXT STORY