ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਤਿੰਨ ਦਿਨਾਂ ਦੌਰੇ 'ਤੇ ਰਵਾਨਾ ਹੋਏ। ਜੈਸ਼ੰਕਰ ਦੇ ਦੌਰੇ ਦਾ ਉਦੇਸ਼ ਯੂਏਈ ਵਰਗੇ ਪ੍ਰਭਾਵਸ਼ਾਲੀ ਖਾੜੀ ਦੇਸ਼ ਨਾਲ ਭਾਰਤ ਦੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੈਸ਼ੰਕਰ ਦੋਵਾਂ ਦੇਸ਼ਾਂ ਵਿਚਕਾਰ ਨੇੜਲੀ ਭਾਈਵਾਲੀ ਦੀ ਸਮੀਖਿਆ ਕਰਨ ਲਈ ਯੂਏਈ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,"ਵਿਦੇਸ਼ ਮੰਤਰੀ ਜੈਸ਼ੰਕਰ ਆਪਣੀ ਇਸ ਯਾਤਰਾ ਦੌਰਾਨ ਯੂਏਈ ਦੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਦੋਵੇਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਦੀ ਸਮੀਖਿਆ ਕਰਨਗੇ ਅਤੇ ਦੋ-ਪੱਖੀ ਸੰਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਮੌਕੇ ਲੱਭਣਗੇ।"
ਇਹ ਵੀ ਪੜ੍ਹੋ : ਮਹਾਕੁੰਭ ਪਹੁੰਚੀ ਸਪਨਾ ਚੌਧਰੀ ਨੇ ਲਗਾਈ ਸੰਗਮ 'ਚ ਡੁਬਕੀ, ਕਿਸ਼ਤੀ 'ਚ ਵੀ ਘੁੰਮਦੀ ਆਈ ਨਜ਼ਰ
ਬਿਆਨ 'ਚ ਕਿਹਾ ਗਿਆ ਹੈ ਕਿ ਇਹ ਯਾਤਰਾ ਭਾਰਤ-ਯੂਏਈ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਅਤੇ ਸੰਬੰਧਾਂ ਨੂੰ ਨਵੀਂ ਗਤੀ ਦੇਣ ਦਾ ਮੌਕਾ ਪ੍ਰਦਾਨ ਕਰੇਗੀ। ਜੈਸ਼ੰਕਰ ਦੀ ਯਾਤਰਾ ਦੌਰਾਨ ਦੋਹਾਂ ਪੱਖਾਂ ਵਲੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤੇ ਲਾਗੂ ਹੋਣ ਤੋਂ ਬਾਅਦ ਗਾਜ਼ਾ 'ਚ ਮੌਜੂਦ ਸਥਿਤੀ ਦੀ ਸਮੀਖਿਆ ਕਰਨ ਦੀ ਵੀ ਉਮੀਦ ਹੈ। ਪਿਛਲੇ ਕੁਝ ਸਾਲਾਂ 'ਚ ਭਾਰਤ-ਯੂਏਈ ਦੋ-ਪੱਖੀ ਸੰਬੰਧ ਕਾਫ਼ੀ ਮਜ਼ਬੂਤ ਹੋਏ ਹਨ। ਅਗਸਤ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਅਰਬ ਅਮੀਰਾਤ ਦੀ ਇਤਿਹਾਸਕ ਯਾਤਰਾ ਤੋਂ ਬਾਅਦ, ਦੋਵੇਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧ ਵਿਆਪਕ ਰਣਨੀਤਕ ਸਾਂਝੇਦਾਰੀ 'ਚ ਤਬਦੀਲ ਹੋਏ ਹਨ। ਦੋਵੇਂ ਦੇਸ਼ਾਂ ਵਲੋਂ 2022 'ਚ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ 'ਤੇ ਦਸਤਖ਼ਤ ਕਰਨ ਦੇ ਬਾਅਦ ਤੋਂ ਦੋ-ਪੱਖੀ ਵਪਾਰ ਅਤੇ ਨਿਵੇਸ਼ ਸੰਬੰਧਾਂ 'ਚ ਵੱਡਾ ਵਿਸਥਾਰ ਹੋਇਆ ਹੈ। ਵਿਦੇਸ਼ ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਜੈਸ਼ੰਕਰ ਅਬੂ ਧਾਬੀ 'ਚ ਆਯੋਜਿਤ ਹੋਣ ਵਾਲੇ ਰਾਏਸੀਨਾ ਮਿਡਿਨ ਈਸਟ ਸੰਵਾਦ ਸੈਸ਼ਨ ਦੇ ਉਦਘਾਟਨ ਸੈਸ਼ਨ 'ਚ ਭਾਸ਼ਣ ਵੀ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਦਾ ਮੈਨੀਫੈਸਟੋ ਜਾਰੀ, ਦਿੱਲੀ ਵਾਸੀਆਂ ਲਈ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ
NEXT STORY