ਮੁੰਬਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ, ਐੱਨ.ਡੀ.ਏ. ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਦਯੋਗ ਅਤੇ ਫਿਲਮ ਜਗਤ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਈਆਂ। ਭਾਜਪਾ ਨੇਤਾ ਫੜਨਵੀਸ ਨੇ ਅੱਜ ਸ਼ਾਮ ਦੱਖਣੀ ਮੁੰਬਈ ਦੇ ਵਿਸ਼ਾਲ ਆਜ਼ਾਦ ਮੈਦਾਨ 'ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ 'ਚ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਇਹ ਵੀ ਪੜ੍ਹੋ: ਮੈਂ ਆਪਣਾ DNA ਟੈਸਟ ਕਰਵਾਉਣ ਲਈ ਤਿਆਰ, ਮੁੱਖ ਮੰਤਰੀ ਯੋਗੀ ਵੀ ਕਰਾਉਣ ਜਾਂਚ: ਅਖਿਲੇਸ਼ ਯਾਦਵ
ਸ਼ਿਵ ਸੈਨਾ ਦੇ ਪ੍ਰਧਾਨ ਏਕਨਾਥ ਸ਼ਿੰਦੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਮਾਰੋਹ ਵਿਚ ਯੋਗੀ ਆਦਿਤਿਆਨਾਥ (ਉੱਤਰ ਪ੍ਰਦੇਸ਼), ਨਿਤੀਸ਼ ਕੁਮਾਰ (ਬਿਹਾਰ), ਚੰਦਰਬਾਬੂ ਨਾਇਡੂ (ਆਂਧਰਾ ਪ੍ਰਦੇਸ਼), ਪੁਸ਼ਕਰ ਸਿੰਘ ਧਾਮੀ (ਉੱਤਰਾਖੰਡ), ਨਾਇਬ ਸਿੰਘ ਸੈਣੀ (ਹਰਿਆਣਾ), ਭੂਪੇਂਦਰ ਪਟੇਲ (ਗੁਜਰਾਤ) ਅਤੇ ਪ੍ਰਮੋਦ ਸਾਵੰਤ (ਗੋਆ) ਸਮੇਤ ਐੱਨ.ਡੀ.ਏ. ਸ਼ਾਸਿਤ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ: ਕ੍ਰਿਪਟੋ ਮਾਰਕੀਟ ’ਤੇ ਚੱਲਿਆ ‘ਟਰੰਪ ਕਾਰਡ’, ਬਿਟ ਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ ਅਤੇ ਰਾਮਦਾਸ ਅਠਾਵਲੇ ਵੀ ਸਮਾਗਮ ਵਿੱਚ ਮੰਚ 'ਤੇ ਮੌਜੂਦ ਸਨ। ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਕੁਮਾਰ ਮੰਗਲਮ ਬਿਰਲਾ ਅਤੇ ਅਭਿਨੇਤਾ ਸ਼ਾਹਰੁਖ ਖਾਨ, ਸਲਮਾਨ ਖਾਨ, ਰਣਬੀਰ ਕਪੂਰ, ਮਾਧੁਰੀ ਦੀਕਸ਼ਿਤ-ਨੇਨੇ, ਸੰਜੇ ਦੱਤ ਅਤੇ ਕ੍ਰਿਕਟ ਦੇ ਦਿੱਗਜ ਸਚਿਨ ਤੇਂਦੁਲਕਰ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ: ਦਿੱਲੀ ਤੀਹਰਾ ਕਤਲਕਾਂਡ: ਪੁਲਸ ਨੇ ਜੰਗਲ 'ਚੋਂ ਖੂਨ ਨਾਲ ਲਿਬੜੇ ਕੱਪੜੇ ਅਤੇ ਚਾਕੂ ਕੀਤਾ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੜਨਵੀਸ ਦੇ ਸਹੁੰ ਚੁੱਕ ਸਮਾਗਮ 'ਚ PM ਮੋਦੀ, ਅੰਬਾਨੀ ਸਣੇ ਪਹੁੰਚੇ ਕਈ ਫ਼ਿਲਮੀ ਸਿਤਾਰੇ
NEXT STORY