ਨੈਸ਼ਨਲ ਡੈਸਕ- ਮਸ਼ਹੂਰ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ. ਐੱਮ. ਸੀ.) ਚੋਣਾਂ ਦੇ ਨਤੀਜਿਆਂ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੂਬੇ ਦੀ ਰਾਜਨੀਤੀ ’ਚ ਮੁੱਖ ਚਿਹਰਾ ਬਣਾ ਕੇ ਉਭਾਰਿਆ ਹੈ। ਬੀ. ਐੱਮ. ਸੀ. ’ਚ ਭਾਜਪਾ ਦੀ ਜਿੱਤ ਨੇ ਠਾਕਰੇ ਭਰਾਵਾਂ ਨੂੰ ਹਾਰ ਦਾ ਮੂੰਹ ਦਿਖਾ ਦਿੱਤਾ ਹੈ ਅਤੇ ਉਨ੍ਹਾਂ ਦੇ ਚੋਣਾਂ ਤੋਂ ਪਹਿਲਾਂ ਦੇ ਗੱਠਜੋੜ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ। ਇਸੇ ਤਰ੍ਹਾਂ ਪੁਣੇ ਅਤੇ ਪਿੰਪਰੀ ਚਿੰਚਵਾੜ ’ਚ ਹਾਰ ਨਾਲ ਪਵਾਰ ਖਾਨਦਾਨ ਨੂੰ ਵੀ ਸ਼ਰਮਨਾਕ ਹਾਰ ਦੇਖਣੀ ਪਈ। ਰਾਕਾਂਪਾ ਦੇ ਦੋ ਪਵਾਰ ਧੜੇ ਆਪਣਾ ਗੜ੍ਹ ਬਚਾਉਣ ਲਈ ਇਕੱਠੇ ਆਏ ਸਨ ਪਰ ਦੇਵੇਂਦਰ ਫੜਨਵੀਸ ਨੇ ਇਹ ਪੱਕਾ ਕੀਤਾ ਕਿ ਪਵਾਰ ਦੇ ਗੜ੍ਹ ’ਚ ਭਾਜਪਾ ਵੱਡੀ ਤਾਕਤ ਬਣ ਕੇ ਉੱਭਰੇ। ਹੁਣ ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਸਿਵਿਕ ਬਾਡੀ ਬੀ. ਐੱਮ. ਸੀ. ਨੂੰ ਕੰਟਰੋਲ ਕਰੇਗੀ, ਜਿਸ ਦਾ ਸਾਲਾਨਾ ਬਜਟ ਕਈ ਭਾਰਤੀ ਸੂਬਿਆਂ ਦੇ ਬਜਟ ਤੋਂ ਕਿਤੇ ਜ਼ਿਆਦਾ ਹੈ।
ਮਹਾਯੁਤੀ ਦੇ ਅੰਦਰ ਭਾਜਪਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੀ ਹੈ। ਪਾਰਟੀ, ਜਿਸ ਨੇ 2017 ਦੀਆਂ ਚੋਣਾਂ ’ਚ 82 ਬੀ. ਐੱਮ. ਸੀ. ਵਾਰਡ ਜਿੱਤੇ ਸਨ, ਗੱਠਜੋੜ ਦੀਆਂ ਕੁੱਲ 127 ਸੀਟਾਂ ’ਚੋਂ ਘੱਟੋ-ਘੱਟ 99 ਸੀਟਾਂ ’ਤੇ ਅੱਗੇ ਚੱਲ ਰਹੀ ਸੀ ਜਾਂ ਜਿੱਤ ਚੁੱਕੀ ਸੀ। ਇਸ ਜਿੱਤ ਦਾ ਕ੍ਰੈਡਿਟ ਦੇਵੇਂਦਰ ਫੜਨਵੀਸ ਦੀ ਲੀਡਰਸ਼ਿਪ ਨੂੰ ਜਾਂਦਾ ਹੈ, ਜੋ ਸ਼ਿਵ ਸੈਨਾ (ਯੂ. ਬੀ. ਟੀ.) ਚੀਫ਼ ਊਧਵ ਠਾਕਰੇ ਅਤੇ ਮਨਸੇ ਪ੍ਰਮੁੱਖ ਰਾਜ ਠਾਕਰੇ ਅਤੇ ਪਵਾਰ ਪਰਿਵਾਰ ਲਈ ਵੀ ਇਕ ਵੱਡਾ ਝਟਕਾ ਸੀ। ਫੜਨਵੀਸ ਦੀ ਲੀਡਰਸ਼ਿਪ ’ਚ ਭਾਜਪਾ ਨੇ ਇਤਿਹਾਸਕ ਵਿਧਾਨ ਸਭਾ ਜਿੱਤ ਹਾਸਲ ਕੀਤੀ ਅਤੇ ਇਹ ਉਨ੍ਹਾਂ ਦੀ ਰਣਨੀਤੀ ਹੀ ਹੈ, ਜਿਸ ਨੇ ਪਾਰਟੀ ਨੂੰ ਪੂਰੇ ਸੂਬੇ ’ਚ ਮਿਊਂਸੀਪਲ ਚੋਣਾਂ ’ਚ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿੱਤੀ ਹੈ। ਦੇਸ਼ ਭਰ ਦੇ ਭਾਜਪਾ ਮੁੱਖ ਮੰਤਰੀਆਂ ’ਚ ਯੋਗੀ ਆਦਿੱਤਿਆਨਾਥ ਤੋਂ ਬਾਅਦ ਫੜਨਵੀਸ ਨੂੰ ਸਭ ਤੋਂ ਸਫਲ ਸੀ. ਐੱਮ. ਅਤੇ ਪਾਰਟੀ ਦਾ ਇਕ ਵੱਡਾ ਚਿਹਰਾ ਮੰਨਿਆ ਜਾਂਦਾ ਹੈ।
ਇੰਡੀਗੋ ਦੀ ਉਡਾਣ ’ਚ 3 ਘੰਟੇ ਤੋਂ ਵੱਧ ਦੀ ਦੇਰੀ, ਮਚੀ ਹਫੜਾ-ਦਫੜੀ
NEXT STORY