ਪਟਨਾ : ਬਿਹਾਰ ਵਿੱਚ ਮੈਟ੍ਰਿਕ (ਦਸਵੀਂ) ਅਤੇ ਇੰਟਰਮੀਡੀਏਟ (ਬਾਰ੍ਹਵੀਂ) ਦੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਿੱਖਿਆ ਵਿਭਾਗ ਨੇ ਇੱਕ ਬੇਹੱਦ ਸ਼ਲਾਘਾਯੋਗ ਕਦਮ ਚੁੱਕਿਆ ਹੈ। ਹੁਣ ਸੂਬੇ ਵਿੱਚ ਕਿਸੇ ਵੀ ਵਿਦਿਆਰਥੀ ਦੀ ਮਾਰਕਸ਼ੀਟ ਜਾਂ ਸਰਟੀਫਿਕੇਟ ਉੱਤੇ ਨਕਾਰਾਤਮਕ ਸ਼ਬਦ 'ਫ਼ੇਲ੍ਹ' ਨਹੀਂ ਲਿਖਿਆ ਜਾਵੇਗਾ। ਵਿਦਿਆਰਥੀਆਂ ਦੇ ਮਨੋਬਲ ਅਤੇ ਆਤਮ-ਵਿਸ਼ਵਾਸ ਨੂੰ ਟੁੱਟਣ ਤੋਂ ਬਚਾਉਣ ਲਈ ਇਸ ਦੀ ਥਾਂ 'ਕੌਸ਼ਲ ਕੇ ਲੀਏ ਪਾਤਰ' (ਹੁਨਰ ਲਈ ਯੋਗ/Eligible for Skill) ਲਿਖਿਆ ਜਾਵੇਗਾ।
ਬਿਹਾਰ ਦੇ ਸਿੱਖਿਆ ਮੰਤਰੀ ਮਿਥਿਲੇਸ਼ ਤਿਵਾਰੀ ਨੇ ਵਿਕਾਸ ਭਵਨ ਸਥਿਤ ਮਦਨ ਮੋਹਨ ਹਾਲ ਵਿੱਚ ਹੋਈ ਇੱਕ ਅਹਿਮ ਸਮੀਖਿਆ ਬੀਟਿੰਗ ਦੌਰਾਨ ਇਸ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨਵੇਂ ਬਦਲਾਅ ਲਈ ਵਿਭਾਗੀ ਨਿਯਮਾਂ ਵਿੱਚ ਲੋੜੀਂਦੀ ਸੋਧ ਕੀਤੀ ਜਾ ਰਹੀ ਹੈ ਅਤੇ ਬਿਹਾਰ ਸਕੂਲ ਪ੍ਰੀਖਿਆ ਕਮੇਟੀ (BSEB) ਨੂੰ ਜਲਦੀ ਹੀ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੀਖਿਆ ਵਿੱਚ ਘੱਟ ਅੰਕ ਆਉਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਬੱਚੇ ਅੰਦਰ ਪ੍ਰਤਿਭਾ ਦੀ ਕਮੀ ਹੈ।
ਇਸ ਨਵੇਂ ਨਿਯਮ ਦੇ ਨਾਲ ਹੀ, ਕੰਪਾਰਟਮੈਂਟਲ (ਪੂਰਕ) ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਬਿਹਤਰ ਤਿਆਰੀ ਲਈ ਇੱਕ ਮਹੀਨੇ ਦੀਆਂ ਵਿਸ਼ੇਸ਼ ਕਲਾਸਾਂ ਵੀ ਚਲਾਈਆਂ ਜਾਣਗੀਆਂ ਤਾਂ ਜੋ ਉਹ ਆਪਣਾ ਪ੍ਰਦਰਸ਼ਨ ਸੁਧਾਰ ਕੇ ਸਫ਼ਲ ਹੋ ਸਕਣ।
ਸਮੀਖਿਆ ਬੈਠਕ ਵਿੱਚ ਅਧਿਆਪਕ ਦਿਵਸ (5 ਸਤੰਬਰ) ਦੇ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਸੂਬੇ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ 'ਅਧਿਆਪਕ ਸਹਿਯੋਗ ਪੋਰਟਲ' ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
40 ਲੱਖ ਰਿਸ਼ਵਤ ਲੈਂਦਿਆਂ CBI ਵੱਲੋਂ CGST ਦੇ ਐਡੀਸ਼ਨਲ ਕਮਿਸ਼ਨਰ ਤੇ ਸੁਪਰਡੈਂਟ ਸਮੇਤ 3 ਗ੍ਰਿਫ਼ਤਾਰ
NEXT STORY