ਨਵੀਂ ਦਿੱਲੀ- ਦਿੱਲੀ 'ਚ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਹੋਇਆ ਹੈ। ਇਥੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੇ ਨਾਂ 'ਤੇ ਠੱਗਿਆ ਜਾਂਦਾ ਸੀ। ਇਸ ਮਾਮਲੇ 'ਚ 9 ਔਰਤਾਂ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਥੋਂ 20 ਫੋਨ, 48 ਸਿਮ ਕਾਰਡ ਅਤੇ 4 ਲੈਪਟਾਪ ਜ਼ਬਤ ਕੀਤੇ ਗਏ ਹਨ।
ਸਾਊਥ ਦਿੱਲੀ ਦੇ ਡੀ.ਸੀ.ਪੀ. ਅੰਕਿਤ ਚੌਹਾਨਦਾ ਅਨੁਮਾਨ ਹੈ ਕਿ 400 ਤੋਂ ਜ਼ਿਆਦਾ ਪੀੜਤ ਇਸ ਫਰਜ਼ੀ ਕਾਲ ਸੈਂਟਰ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਠੱਗਾਂ ਦੁਆਰਾ ਸ਼ਿਕਾਰ ਬਣਾਏ ਗਏ 50 ਤੋਂ ਜ਼ਿਆਦਾ ਲੋਕਾਂ ਦੀ ਪਛਾਣ ਕਰ ਲਈ ਗਈ ਹੈ, ਜਦੋਂਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਡੀ.ਸੀ.ਪੀ. ਦਾ ਕਹਿਣਾ ਹੈ ਕਿ ਪਹਿਲਾਂ ਇਹ ਲੋਕ ਕਾਲ ਕਰਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਦੇ ਨਾਂ 'ਤੇ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰਦੇ ਸਨ। ਜੋ ਲੋਕ ਉਨ੍ਹਾਂ ਦੇ ਝਾਂਸੇ 'ਚ ਆ ਜਾਂਦੇ, ਉਨ੍ਹਾਂ ਤੋਂ ਬੈਂਕ ਖਾਤੇ 'ਚ ਪੈਸੇ ਟ੍ਰਾਂਸਫਰ ਕਰਵਾ ਲਏ ਜਾਂਦੇ ਸਨ।
ਇਸ ਤੋਂ ਪਹਿਲਾਂ ਵੀ ਮਈ 'ਚ ਦਿੱਲੀ ਦੇ ਪੱਛਮੀ ਵਿਹਾਰ 'ਚ ਵੀ ਅਜਿਹੇ ਹੀ ਇਕ ਕਾਲ ਸੈਂਟਰ ਦੇ ਪਰਦਾਫਾਸ਼ ਦਾ ਮਾਮਲਾ ਸਾਹਮਣੇ ਆਇਆ ਸੀ। ਇਥੋਂ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਠੱਗੀ ਲਈ ਲੋਕਾਂ ਦੇ ਸਿਸਟਮ ਨੂੰ ਐਨੀਡੈਸਕ 'ਤੇ ਲੈਂਦੇ ਸਨ ਅਤੇ ਪੀੜਤ ਨੂੰ ਸਾਈਬਰ ਹੈਂਕਿੰਗ ਨੂੰ ਰੋਕਣ ਲਈ ਆਪਣੇ ਖਾਤੇ ਦੀ ਸੁਰੱਖਿਆ ਦੀ ਧਮਕੀ ਦਿੰਦੇ ਸਨ। ਇਸ ਤੋਂ ਬਾਅਦ ਆਪਣੇ ਜਾਲ 'ਚ ਫਸਾ ਕੇ ਖਾਤੇ 'ਚੋਂ ਪੈਸੇ ਉਡਾ ਲੈਂਦੇ ਸਨ।
ਤਿੰਨ ਦਿਨਾਂ ਦੇ ਲਾਓਸ ਦੌਰੇ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ, ਦੋ ਪੱਖੀ ਸਬੰਧਾਂ 'ਤੇ ਹੋਵੇਗੀ ਚਰਚਾ
NEXT STORY