ਹੈਦਰਾਬਾਦ- ਰਮਜ਼ਾਨ ਦੌਰਾਨ ਗੁਲਜ਼ਾਰ ਰਹਿਣ ਵਾਲੇ ਚਾਰਮੀਨਾਰ ਇਲਾਕੇ ਦੇ ਇਤਰ ਬਾਜ਼ਾਰ ਇਸ ਸਾਲ ਸੁਸਤੀ ਦਾ ਸਾਹਮਣਾ ਕਰ ਰਹੇ ਹਨ। ਪੱਛਮੀ ਏਸ਼ੀਆ ’ਚ ਵਧਦੇ ਤਣਾਅ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ, ਜਿਸ ਨਾਲ ਕੀਮਤਾਂ ’ਚ ਵਾਧਾ ਅਤੇ ਮਾਲ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ।
ਪਰਫਿਊਮ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸੀਜ਼ਨ ’ਚ ਇਤਰ ਦੀਆਂ ਕੀਮਤਾਂ ’ਚ ਲੱਗਭਗ 18 ਤੋਂ 20 ਫੀਸਦੀ ਤੱਕ ਵਾਧਾ ਹੋਇਆ ਹੈ। ਕੱਚਾ ਮਾਲ ਚੀਨ, ਵੈਸਟ ਏਸ਼ੀਆ ਅਤੇ ਯੂਰਪੀਨ ਦੇਸ਼ਾਂ ਤੋਂ ਆਉਂਦਾ ਹੈ ਪਰ ਸਮੁੰਦਰੀ ਰਸਤਿਆਂ ’ਚ ਰੁਕਾਵਟ ਕਾਰਨ ਸ਼ਿਪਮੈਂਟ ’ਚ ਦੇਰੀ ਹੋ ਰਹੀ ਹੈ।
ਇੰਪੋਰਟਡ ਬ੍ਰਾਂਡਸ ’ਤੇ ਜ਼ਿਆਦਾ ਅਸਰ
ਕਾਰੋਬਾਰੀਆਂ ਅਨੁਸਾਰ ਪੂਰੇ ਸਾਲ ਦੀ ਕੁੱਲ ਵਿਕਰੀ ਦਾ ਲੱਗਭਗ 40 ਤੋਂ 45 ਫੀਸਦੀ ਹਿੱਸਾ ਰਮਜ਼ਾਨ ਦੌਰਾਨ ਹੀ ਹੁੰਦਾ ਹੈ। ਹਾਲਾਂਕਿ, ਇਸ ਵਾਰ ਮਹਿੰਗਾਈ ਅਤੇ ਸਪਲਾਈ ਸੰਕਟ ਕਾਰਨ ਲੱਗਭਗ 35 ਫੀਸਦੀ ਤੱਕ ਵਪਾਰ ਪ੍ਰਭਾਵਿਤ ਹੋਇਆ ਹੈ। ਇਤਰ ਨੂੰ ਗੈਰ-ਜ਼ਰੂਰੀ ਵਸਤੂ ਮੰਨਦੇ ਹੋਏ ਗਾਹਕ ਮਹਿੰਗਾਈ ਦਰਮਿਆਨ ਖਰਚਾ ਘੱਟ ਕਰ ਰਹੇ ਹਨ।
ਵਿਦੇਸ਼ੀ ਪਰਫਿਊਮ ਵੇਚਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਵੈਸਟ ਏਸ਼ੀਆ ਦੇ ਲੋਕਪ੍ਰਿਯ ਬ੍ਰਾਂਡਸ ਦੀ ਲਾਗਤ ਵਧ ਗਈ ਹੈ। ਪਹਿਲਾਂ 2,500 ਤੋਂ 2,750 ਰੁਪਏ ’ਚ ਮਿਲਣ ਵਾਲੇ ਇਤਰ ਹੁਣ 2,900 ਤੋਂ 3,200 ਰੁਪਏ ਤੱਕ ਪਹੁੰਚ ਗਏ ਹਨ। ਕਈ ਡਿਮਾਂਡ ਵਾਲੇ ਪ੍ਰੋਡਕਟਸ ਫਿਲਹਾਲ ਸਟਾਕ ’ਚ ਵੀ ਨਹੀਂ ਹਨ।
ਗਾਹਕਾਂ ਦਾ ਰੁਝਾਨ ਬਦਲਿਆ
ਕੀਮਤਾਂ ਵਧਣ ਕਾਰਨ ਗਾਹਕਾਂ ਦੀ ਪਸੰਦ ਵੀ ਬਦਲ ਰਹੀ ਹੈ। ਹੁਣ ਕਈ ਲੋਕ ਸਥਾਨਕ ਤੌਰ ’ਤੇ ਤਿਆਰ ਇਤਰ ਅਤੇ ਰਵਾਇਤੀ ਇਤਰ ਵੱਲ ਰੁਖ ਕਰ ਰਹੇ ਹਨ, ਜੋ ਸਸਤੇ ਹੋਣ ਦੇ ਨਾਲ-ਨਾਲ ਬਿਹਤਰ ਖੁਸ਼ਬੂ ਵੀ ਦਿੰਦੇ ਹਨ। ਚਾਰਮੀਨਾਰ ਅਤੇ ਆਸ-ਪਾਸ ਦੇ ਬਾਜ਼ਾਰਾਂ ’ਚ ਇਸ ਵਾਰ ਭੀੜ ਤਾਂ ਹੈ ਪਰ ਖਰੀਦਦਾਰੀ ਪਹਿਲਾਂ ਦੇ ਮੁਕਾਬਲੇ ਮੱਠੀ ਹੈ। ਵਪਾਰੀਆਂ ਨੂੰ ਉਮੀਦ ਹੈ ਕਿ ਰਮਜ਼ਾਨ ਦੇ ਆਖਰੀ ਦਿਨਾਂ ’ਚ ਮੰਗ ’ਚ ਕੁਝ ਤੇਜ਼ੀ ਆ ਸਕਦੀ ਹੈ।
ਅਦਾਕਾਰਾ ਰੰਜਨਾ ਨਚਿਆਰ ਡੀ. ਐੱਮ. ਕੇ. ’ਚ ਸ਼ਾਮਲ
NEXT STORY