ਕੋਲਕਾਤਾ (ਏਜੰਸੀ)- ਪੁਲਸ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਿਊ ਟਾਊਨ ਖੇਤਰ ’ਚ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖੁਦ ਨੂੰ ਮਾਈਕ੍ਰੋਸਾਫਟ ਦੇ ਕਰਮਚਾਰੀ ਦੱਸ ਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਨਾਲ ਹੀ ਤਕਨੀਕੀ ਮਦਦ ਦੇਣ ਦੀ ਪੇਸ਼ਕਸ਼ ਕਰਕੇ ਉਨ੍ਹਾਂ ਨਾਲ ਧੋਖਾਦੇਹੀ ਵੀ ਕਰਦੇ ਸਨ।
ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਸਾਈਬਰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨਾਲ ਈਕੋ ਪਾਰਕ ਤੇ ਨਿਊ ਟਾਊਨ ’ਚ ਫਰਜ਼ੀ ਕਾਲ ਸੈਂਟਰ ਦੇ 2 ਦਫਤਰਾਂ ’ਤੇ ਛਾਪੇਮਾਰੀ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ 3 ਔਰਤਾਂ ਵੀ ਹਨ। ਛਾਪੇਮਾਰੀ ਦੌਰਾਨ ਕਈ ਦਸਤਾਵੇਜ਼, 32 ਲੈਪਟਾਪ ਅਤੇ 41 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਪੁਲਸ ਅਧਿਕਾਰੀ ਨੇ ਕਿਹਾ, "ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲੈਣ-ਦੇਣ ਕਿਵੇਂ ਹੋਇਆ, ਕੀ ਇਹ ਕ੍ਰਿਪਟੋਕਰੰਸੀ ਰਾਹੀਂ ਕੀਤਾ ਗਿਆ ਸੀ ਜਾਂ ਹਵਾਲਾ ਜਾਂ ਕਿਸੇ ਹੋਰ ਮਾਧਿਅਮ ਰਾਹੀਂ।"
ਦੇਸ਼ ਦੇ ਲਗਭਗ 55 ਫੀਸਦੀ ਟਰੱਕ ਡਰਾਈਵਰਾਂ ਦੀ ਨਜ਼ਰ ਨੂੰ ਲੈ ਕੇ ਹੋਇਆ ਇਹ ਖੁਲਾਸਾ
NEXT STORY