ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ 'ਚ ਇਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਨਿਲ ਬਾਗੀ ਰੋਡ ਨੇੜੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਰਾਹੁਲ ਕੱਕੜ 'ਤੇ ਗੋਲੀ ਚਲਾਈ ਗਈ ਹੈ। ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਰਾਹੁਲ ਕੱਕੜ ਨੇ ਦੱਸਿਆ ਕਿ 2 ਅਣਪਛਾਤੇ ਲੋਕ ਮੋਟਰਸਾਈਕਲ 'ਤੇ ਆਏ ਸਨ।
ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਪਰ ਉਹ ਸਾਈਡ 'ਤੇ ਹੋ ਗਏ, ਜਿਸ ਕਾਰਨ ਗੋਲੀ ਉਨ੍ਹਾਂ ਦੀ ਬਾਂਹ 'ਤੇ ਲੱਗ ਗਈ। ਫਿਲਹਾਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਖ਼ਤਰੇ ਤੋਂ ਬਾਹਰ ਹਨ। ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ।
ਪੰਜਾਬ ਦੇ ਸਕੂਲਾਂ 'ਚ ਨਸ਼ਾ ਵਿਰੋਧੀ ਵਿਸ਼ੇ ਦੀ ਪੜ੍ਹਾਈ ਹੋਈ ਸ਼ੁਰੂ, 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਲੇਗੀ
NEXT STORY