ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਨਵਾਬਗੰਜ ਖੇਤਰ ਤੋਂ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ 'ਚੋਂ ਸਾਢੇ 6 ਲੱਖ ਰੁਪਏ ਦਾ ਜਾਅਲੀ ਨੋਟ ਬਰਾਮਦ ਕੀਤੇ। ਪੁਲਸ ਸੂਤਰਾਂ ਨੇ ਦੱਸਿਆ ਕਿ ਅਪਰਾਧ ਅਤੇ ਅਪਰਾਧੀਆਂ 'ਤੇ ਕੰਟਰੋਲ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਨਵਾਬਗੰਜ ਪੁਲਸ ਅਤੇ ਕ੍ਰਾਈਮ ਬਰਾਂਚ ਨੇ ਸਾਂਝੇ ਰੂਪ ਨਾਲ ਕਾਰਵਾਈ ਕਰਦੇ ਹੋਏ ਐਤਵਾਰ ਰਾਤ ਪਟਨਾ ਉਪਰਹਾਰ ਹਾਈਵੇਅ 'ਤੇ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ। ਪਿੱਛਾ ਕਰਨ 'ਤੇ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਾਢੇ 6 ਲੱਖ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ।
ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਜਿੰਦਰ ਕੁਮਾਰ ਗੌਤਮ ਅਤੇ ਅਜੇ ਉਰਫ਼ ਧੀਰਜ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਗ੍ਰਿਫ਼ਤਾਰ ਰਾਜਿੰਦਰ ਗੌਤਮ ਸਰਾਏ ਮਹਾਸਿੰਘ ਪਿੰਡ ਦੇ ਪ੍ਰਧਾਨ ਦਾ ਪਤੀ ਹੈ। ਇਸ ਨੇ ਪਿੰਡ ਦੇ ਤਮਾਮ ਲੋਕਾਂ ਤੋਂ ਆਵਾਸ ਦੇ ਨਾਮ 'ਤੇ ਗਲਤ ਢੰਗ ਨਾਲ ਪੈਸੇ ਇਕੱਠੇ ਕੀਤੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਰਾਜਿੰਦਰ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਉਹ ਆਪਣੇ ਦੋਸਤ ਅਜੇ ਉਰਫ਼ ਧੀਰਜ ਅਤੇ ਇਕ ਹੋਰ ਦੋਸਤ ਗੋਵਿੰਦ ਤੋਂ ਜਾਅਲੀ ਨੋਟਾਂ ਦੀ ਵਿਵਸਥਾ ਕਰ ਕੇ ਸ਼ਿਵਮ ਸਿੰਘ ਤੋਂ ਬਦਲਾ ਲੈਣ ਲਈ ਉਸ ਨੂੰ ਫਸਾਉਣ ਲਈ ਇਹ ਪੈਸਾ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੂੰ ਫੜ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਮਾਮਲਾ ਦਰਜ ਕਰ ਕੇ ਦੋਹਾਂ ਦੋਸ਼ੀਆਂ ਨੂੰ ਸੋਮਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ।
3 ਵਾਹਨਾਂ ਦਰਮਿਆਨ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕਾਂ ਦੀ ਮੌਤ
NEXT STORY