ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਦੱਖਣੀ-ਪੂਰਬੀ ਦਿੱਲੀ ਦੇ ਪੁਲ ਪ੍ਰਹਲਾਦਪੁਰ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਨਕਲੀ RO ਫਿਲਟਰ ਬਣਾਉਣ ਵਾਲੀ ਫੈਕਟਰੀ ਅਤੇ ਗੋਦਾਮ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੌਕੇ ਤੋਂ 2900 ਤੋਂ ਵੱਧ ਨਕਲੀ RO ਫਿਲਟਰ ਜ਼ਬਤ ਕੀਤੇ ਹਨ, ਜਿਨ੍ਹਾਂ 'ਤੇ ਦੇਸ਼ ਦੀਆਂ ਨਾਮੀ ਅਤੇ ਵੱਡੀਆਂ ਬ੍ਰਾਂਡਡ ਕੰਪਨੀਆਂ ਦੇ ਸਟਿੱਕਰ ਲੱਗੇ ਹੋਏ ਸਨ।
ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁਲ ਪ੍ਰਹਲਾਦਪੁਰ ਵਿੱਚ ਇੱਕ ਫੈਕਟਰੀ ਅੰਦਰ ਨਕਲੀ ਫਿਲਟਰ ਤਿਆਰ ਕਰਕੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ। ਪੁਲਸ ਨੇ ਤੁਰੰਤ ਇੱਕ ਟੀਮ ਦਾ ਗਠਨ ਕੀਤਾ ਅਤੇ 27 ਮਈ ਨੂੰ ਫੈਕਟਰੀ 'ਤੇ ਛਾਪਾ ਮਾਰ ਕੇ ਇਸ ਦੇ ਮਾਲਕ ਮੁਹੰਮਦ ਤਬਰੇਜ਼ ਨੂੰ ਗ੍ਰਿਫਤਾਰ ਕਰ ਲਿਆ। ਤਬਰੇਜ਼ ਮੂਲ ਰੂਪ ਵਿੱਚ ਬਿਹਾਰ ਦੇ ਨਾਲੰਦਾ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਵਿੱਚ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿੱਚ ਰਹਿ ਰਿਹਾ ਸੀ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਪੈਸਿਆਂ ਦੇ ਲਾਲਚ ਵਿੱਚ ਨਕਲੀ ਅਤੇ ਘਟੀਆ ਗੁਣਵੱਤਾ ਵਾਲੇ ਸਾਮਾਨ 'ਤੇ ਮਸ਼ਹੂਰ ਕੰਪਨੀਆਂ ਦੇ ਲੇਬਲ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ। ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਨਕਲੀ ਮੈਂਬ੍ਰੇਨ ਅਤੇ ਪੈਕੇਜਿੰਗ ਦਾ ਸਾਮਾਨ ਵੀ ਬਰਾਮਦ ਹੋਇਆ ਹੈ। ਪੁਲਿਸ ਹੁਣ ਇਸ ਗੋਰਖਧੰਦੇ ਨਾਲ ਜੁੜੇ ਹੋਰਨਾਂ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।
ਦੋਸ਼ੀ ਤਬਰੇਜ਼ ਸਾਲ 2011 ਵਿੱਚ ਦਿੱਲੀ ਆਇਆ ਸੀ ਅਤੇ ਪਹਿਲਾਂ ਬੈਟਰੀਆਂ ਦਾ ਕੰਮ ਕਰਦਾ ਸੀ। RO ਦਾ ਕੰਮ ਸਿੱਖਣ ਤੋਂ ਬਾਅਦ ਉਸਨੇ ਲਗਭਗ 9 ਮਹੀਨੇ ਪਹਿਲਾਂ ਹੀ ਇਹ ਫੈਕਟਰੀ ਕਿਰਾਏ 'ਤੇ ਲਈ ਸੀ ਅਤੇ ਨਕਲੀ ਫਿਲਟਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪੁਲਿਸ ਅਨੁਸਾਰ ਇਹ ਨਕਲੀ ਫਿਲਟਰ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਅਸਲੀ ਬ੍ਰਾਂਡਾਂ ਦੇ ਨਾਮ 'ਤੇ ਵੇਚੇ ਜਾ ਰਹੇ ਸਨ।
ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ ! ਪੰਜਾਬ, ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਬਦਲੇਗਾ ਮੌਸਮ, ਅਲਰਟ ਜਾਰੀ
NEXT STORY