ਅੰਬਾਲਾ- ਕਿਸਾਨ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਠੀਕ 11 ਵਜੇ ਕਿਸਾਨ ਦਿੱਲੀ ਕੂਚ ਕਰਨਗੇ। ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਵੱਡੀ ਗਿਣਤੀ 'ਚ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੰਝੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਅਸੀਂ ਪੂਰੀ ਤਿਆਰੀ ਕਰ ਕੇ ਆਏ ਹਾਂ। ਅੱਖਾਂ 'ਤੇ ਐਨਕਾਂ ਅਤੇ ਮਾਸਕ ਦਾ ਇਸਤੇਮਾਲ ਕੀਤਾ ਜਾਵੇਗਾ, ਤਾਂ ਜੋ ਧੂੰਏਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ; ਸ਼ੰਭੂ ਬਾਰਡਰ 'ਤੇ JCB ਮਸ਼ੀਨ ਨਾਲ ਅੱਗੇ ਵਧੇ ਕਿਸਾਨ, ਭੱਖਿਆ ਮਾਹੌਲ
ਦੱਸ ਦੇਈਏ ਕਿ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਵਲੋਂ ਟਰੈਕਟਰ-ਟਰਾਲੀਆਂ ਤੋਂ ਇਲਾਵਾ JCB ਮਸ਼ੀਨਾਂ ਨਾਲ ਪੂਰੀ ਤਿਆਰੀ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਡਰ ਟੱਪਣ ਲਈ ਅਸੀਂ JCB ਮਸ਼ੀਨਾਂ ਲੈ ਕੇ ਅੱਗੇ ਵਧਾਂਗੇ। ਪੂਰੇ 11 ਵਜੇ ਕੂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਾਰਡਰ 'ਤੇ ਕਿਸਾਨਾਂ ਵਲੋਂ ਵਾਹਿਗੁਰੂ ਦਾ ਸਿਮਰਨ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ- PM ਮੋਦੀ ਸੰਸਦ 'ਚ ਇਕ ਦਿਨ ਦਾ ਸੈਸ਼ਨ ਬੁਲਾਉਣ ਅਤੇ MSP ਦੀ ਗਾਰੰਟੀ 'ਤੇ ਕਾਨੂੰਨ ਲਿਆਉਣ : ਪੰਧੇਰ
ਇਕ ਕਿਸਾਨ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਅਸੀਂ ਇੱਥੋਂ ਹੀ ਵਾਪਸ ਪਰਤ ਜਾਵਾਂਗੇ। 4 ਮੀਟਿੰਗਾਂ ਹੋ ਗਈਆਂ ਹਨ ਪਰ ਸਰਕਾਰ ਨੂੰ ਸਾਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਨੇ ਜੋ ਪ੍ਰਸਤਾਵ ਰੱਖਿਆ ਹੈ, ਉਸ ਨੂੰ ਅਸੀਂ ਠੁਕਰਾ ਦਿੱਤਾ ਹੈ। ਕਿਸਾਨਾਂ ਵਲੋਂ ਦਿੱਲੀ ਕੂਚ ਦਾ ਪੂਰਾ ਪ੍ਰਬੰਧ ਪੂਰਾ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਟਰੱਕ ਅਤੇ ਟੈਂਪੂ ਵਿਚਾਲੇ ਟੱਕਰ 'ਚ 9 ਲੋਕਾਂ ਦੀ ਮੌਤ
NEXT STORY