ਬੰਗਾਰੂਰੇਡੀਪੱਲੀ : ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਪਾਏ ਗਏ ਹਨ। ਉਕਤ ਲੋਕਾਂ ਦੀਆਂ ਲਾਸ਼ਾਂ ਦੇਖ ਕੇ ਉਨ੍ਹਾਂ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਹੈ। ਇਸ ਘਟਨਾ ਦੀ ਸੂਚਨਾ ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ। ਇੱਕ ਪੁਲਸ ਅਧਿਕਾਰੀ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਦਾਮੋਦਰ (30), ਉਸਦੀ ਪਤਨੀ ਨਿਰਮਲਾ, ਉਨ੍ਹਾਂ ਦਾ 13 ਸਾਲਾ ਪੁੱਤਰ ਅਤੇ ਉਨ੍ਹਾਂ ਦੀ 10 ਸਾਲਾ ਧੀ ਵਜੋਂ ਹੋਈ ਹੈ।
ਪੜ੍ਹੋ ਇਹ ਵੀ - ਕ੍ਰੈਸ਼ ਹੋ ਕੇ ਜੰਗਲ 'ਚ ਜਾ ਡਿੱਗਾ ਕੋਸਟ ਗਾਰਡ ਦਾ ਹੈਲੀਕਾਪਟਰ ! ਹਾਰਬਰ ਮਾਊਂਟੇਨ ਨੇੜੇ ਮਚੀ ਹਾਹਾਕਾਰ
ਉਨ੍ਹਾਂ ਕਿਹਾ, "ਸੋਮਵਾਰ ਨੂੰ ਚਿਤੂਰ ਜ਼ਿਲ੍ਹੇ ਵਿੱਚ ਦੋ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਪਾਏ ਗਏ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ।" ਪੁਲਸ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਦਮੋਦਰ ਦੀ ਭੈਣ ਸੋਮਵਾਰ ਸਵੇਰੇ ਲਗਭਗ 6:15 ਵਜੇ ਪਰਿਵਾਰ ਨੂੰ ਮਿਲਣ ਆਈ ਅਤੇ ਆਪਣੇ ਭਰਾ ਨੂੰ ਛੱਤ ਵਾਲੇ ਪੱਖੇ ਨਾਲ ਲਟਕਦਾ ਦੇਖਿਆ। ਇਸ ਤੋਂ ਬਾਅਦ ਗੁਆਂਢੀ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ, ਜਿੱਥੇ ਨਿਰਮਲਾ ਅਤੇ ਦੋਵੇਂ ਬੱਚੇ ਬਿਸਤਰੇ 'ਤੇ ਮ੍ਰਿਤਕ ਪਾਏ ਗਏ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਪੁਲਸ ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਨਿਰਮਲਾ ਕਈ ਸਾਲਾਂ ਤੋਂ ਬ੍ਰੇਨ ਸਟ੍ਰੋਕ ਤੋਂ ਪੀੜਤ ਸੀ ਅਤੇ ਰਾਣੀਪੇਟ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਸੀ। ਪੁਲਸ ਨੇ ਕਿਹਾ ਕਿ ਪਰਿਵਾਰ ਵਿੱਤੀ ਮੁਸ਼ਕਲਾਂ ਦਾ ਵੀ ਸਾਹਮਣਾ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਘਰੋਂ ਇੱਕ ਹੱਥ ਲਿਖਤ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਦਾਮੋਦਰ ਨੇ ਆਪਣਾ ਏਟੀਐਮ ਪਿੰਨ ਅਤੇ ਹੋਰ ਖਾਤੇ ਦੇ ਵੇਰਵੇ ਲਿਖੇ ਸਨ ਅਤੇ ਬੇਨਤੀ ਕੀਤੀ ਸੀ ਕਿ ਉਸਦੇ ਖਾਤੇ ਵਿੱਚ ਪੈਸੇ ਅੰਤਿਮ ਸੰਸਕਾਰ ਦੇ ਖਰਚਿਆਂ ਲਈ ਵਰਤੇ ਜਾਣ। ਇਸ ਦੌਰਾਨ ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ - ਰੇਟ ਤੋਂ 20 ਰੁਪਏ ਮਹਿੰਗੀ ਵੇਚੀ ਸਿਗਰਟ ! ਕੋਰਟ ਨੇ ਠੋਕ'ਤਾ 10 ਲੱਖ ਜਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
EPFO ਤੋਂ ਲੈ ਕੇ Passport ਦੀ ਫ਼ੀਸ ਤੱਕ... 1 ਦਿਨ ਬਾਅਦ ਬਦਲ ਜਾਣਗੇ ਕਈ ਨਿਯਮ
NEXT STORY