ਇੰਟਰਨੈਸ਼ਨਲ ਡੈਸਕ: ਵੈਨੇਜ਼ੁਏਲਾ ਵਿੱਚ ਇੱਕ ਭਾਰਤੀ ਮਲਾਹ ਦੀ ਮੌਤ ਦਾ ਮਾਮਲਾ ਰਹੱਸਮਈ ਮੋੜ ਲੈ ਚੁੱਕਾ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਭਾਰਤੀ ਮਲਾਹ ਰਾਕੇਸ਼ ਚੌਹਾਨ ਦੀ ਮੌਤ ਤੋਂ ਬਾਅਦ ਜਦੋਂ ਉਸਦੀ ਦੇਹ ਭਾਰਤ ਪਹੁੰਚੀ, ਤਾਂ ਪੋਸਟਮਾਰਟਮ ਦੌਰਾਨ ਇਹ ਪਾਇਆ ਗਿਆ ਕਿ ਉਸਦੇ ਸਰੀਰ ਵਿੱਚੋਂ ਦਿਲ, ਦਿਮਾਗ ਅਤੇ ਫੇਫੜਿਆਂ ਸਮੇਤ ਲਗਭਗ ਸਾਰੇ ਮੁੱਖ ਅੰਗ ਗਾਇਬ ਸਨ।
ਸਰੀਰ ਦੇ 15 ਤੋਂ ਵੱਧ ਅੰਗ ਗਾਇਬ
ਜਾਣਕਾਰੀ ਅਨੁਸਾਰ ਰਾਕੇਸ਼ ਚੌਹਾਨ ਦੀ ਵੈਨੇਜ਼ੁਏਲਾ ਵਿੱਚ ਮੌਤ ਹੋ ਗਈ ਸੀ, ਪਰ ਉੱਥੋਂ ਦੇ ਅਧਿਕਾਰੀਆਂ ਨੇ ਲਾਸ਼ ਦੇ ਨਾਲ ਕੋਈ ਵੀ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਜਾਂ ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਭੇਜੀ। ਪਰਿਵਾਰਕ ਮੈਂਬਰਾਂ ਦੇ ਸ਼ੱਕ ਤੋਂ ਬਾਅਦ ਜਦੋਂ ਭਾਰਤ ਵਿੱਚ ਦੁਬਾਰਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਡਾਕਟਰ ਇਹ ਦੇਖ ਕੇ ਦੰਗ ਰਹਿ ਗਏ ਕਿ ਰਾਕੇਸ਼ ਦੇ ਸਰੀਰ ਦੇ ਅੰਗ ਗਾਇਬ ਸਨ।'ਫਾਰਵਰਡ ਸੀਮੇਂਸ ਯੂਨੀਅਨ ਆਫ ਇੰਡੀਆ' (FSUI) ਦੇ ਦਾਅਵੇ ਮੁਤਾਬਕ ਭਾਰਤ ਵਿੱਚ ਹੋਏ ਪੋਸਟਮਾਰਟਮ ਵਿੱਚ ਪਾਇਆ ਗਿਆ ਕਿ ਸਰੀਰ ਵਿੱਚੋਂ ਦਿਮਾਗ, ਦਿਲ, ਫੇਫੜੇ, ਲਿਵਰ, ਕਿਡਨੀ, ਪੇਟ, ਆਂਦਰਾਂ, ਥਾਇਰਾਇਡ ਅਤੇ ਹੋਰ ਕਈ ਅਹਿਮ ਅੰਗ ਗਾਇਬ ਸਨ। ਲਾਸ਼ 'ਤੇ ਪਹਿਲਾਂ ਤੋਂ ਹੀ ਕਈ ਟਾਂਕੇ ਲੱਗੇ ਹੋਏ ਸਨ, ਜਿਨ੍ਹਾਂ ਵਿੱਚ ਧੌਣ ਤੋਂ ਲੈ ਕੇ ਪੇਟ ਤੱਕ 22 ਟਾਂਕੇ ਅਤੇ ਇੱਕ ਕੰਨ ਤੋਂ ਦੂਜੇ ਕੰਨ ਤੱਕ 21 ਟਾਂਕੇ ਸ਼ਾਮਲ ਸਨ। ਅੰਗ ਗਾਇਬ ਹੋਣ ਕਾਰਨ ਭਾਰਤੀ ਡਾਕਟਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਭੂਚਾਲਾਂ ਦਾ ਕਹਿਰ; ਵੈਨੇਜ਼ੁਏਲਾ 'ਚ ਮ੍ਰਿਤਕਾਂ ਦੀ ਗਿਣਤੀ 1,900 ਤੋਂ ਪਾਰ ,10,000 ਤੋਂ ਵੱਧ ਜ਼ਖਮੀ
ਯੂਨੀਅਨ ਨੇ ਚੁੱਕੇ ਸਵਾਲ
ਇਸ ਦਿਲ ਕੰਬਾਊ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ FSUI ਨੇ ਵੈਨੇਜ਼ੁਏਲਾ ਦੇ ਅਧਿਕਾਰੀਆਂ ਦੀ ਭੂਮਿਕਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਰਾਕੇਸ਼ ਦੀ ਮੌਤ ਦੀਆਂ ਪਰਿਸਥਿਤੀਆਂ ਸ਼ੱਕੀ ਹਨ ਅਤੇ ਵੈਨੇਜ਼ੁਏਲਾ ਸਥਿਤ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਵੈਨੇਜ਼ੁਏਲਾ ਤੋਂ ਪੂਰੀ ਪੋਸਟਮਾਰਟਮ ਰਿਪੋਰਟ ਮੰਗਵਾਈ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦੇ ਨਾਲ-ਨਾਲ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਭੂਚਾਲ ਕਾਰਨ ਉੱਥੋਂ ਦੀ ਸਿਹਤ ਵਿਵਸਥਾ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਹਸਪਤਾਲਾਂ 'ਤੇ ਭਾਰੀ ਦਬਾਅ ਹੈ। ਫਿਲਹਾਲ ਰਾਕੇਸ਼ ਦੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਉਹ ਆਪਣੇ ਪੁੱਤਰ ਨਾਲ ਹੋਏ ਇਸ ਅਣਮਨੁੱਖੀ ਵਿਵਹਾਰ ਲਈ ਜਵਾਬ ਮੰਗ ਰਹੇ ਹਨ। ਵੈਨੇਜ਼ੁਏਲਾ ਵਿਚ ਮਰਨ ਵਾਲਿਆਂ ਦੀ ਗਿਣਤੀ 1,943 ਹੋ ਗਈ ਹੈ ਅਤੇ 10,000 ਤੋਂ ਵੱਧ ਜ਼ਖਮੀ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
30 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਡਿੱਗੇ ਅਮਰੀਕਾ-ਭਾਰਤ ਦੇ ਸਬੰਧ ! ਟਰੰਪ 'ਤੇ ਭੜਕੇ ਸੰਸਦ ਮੈਂਬਰ
NEXT STORY