ਗਵਾਲੀਅਰ- ਮੱਧ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਆਏ ਦਿਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਸ਼ਨੀਵਾਰ ਨੂੰ ਗਵਾਲੀਅਰ ਦੇ ਇਕ ਘਰ 'ਚ ਕੋਰੋਨਾ ਨੇ ਅਜਿਹਾ ਕਹਿਰ ਢਾਇਆ ਕਿ 24 ਘੰਟਿਆਂ 'ਚ ਪਰਿਵਾਰ ਦੇ 3 ਪੁੱਤਰਾਂ ਦੀ ਮੌਤ ਹੋ ਗਈ। 2 ਪੁੱਤਰਾਂ ਦੀ ਜਾਨ ਕੋਰੋਨਾ ਇਨਫੈਕਸ਼ਨ ਨੇ ਲੈ ਲਈ। ਪਰਿਵਾਰ ਦੀਆਂ ਅੱਖਾਂ ਦੇ ਹੰਝੂ ਹਾਲੇ ਸੁੱਕੇ ਵੀ ਨਹੀਂ ਸਨ ਕਿ ਤੀਜੇ ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਏ। ਇਕ ਦਿਨ 'ਚ ਇਕੱਠੇ ਤਿੰਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ ਅਤੇ ਇਲਾਕੇ 'ਚ ਡਰ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ
ਜਾਣਕਾਰੀ ਅਨੁਸਾਰ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਮੁਰਾਰ ਦੇ ਬਜਾਜ ਖਾਨਾ ਦਾ ਹੈ, ਜਿੱਥੇ 2 ਸਕੇ ਭਰਾਵਾਂ ਦੀ 6 ਘੰਟਿਆਂ ਦੇ ਅੰਤਰਾਲ 'ਚ ਮੌਤ ਹੋ ਗਈ। ਦੋਵੇਂ ਭਰਾ ਕੋਰੋਨਾ ਪੀੜਤ ਸਨ। ਵੱਡੇ ਭਰਾ ਦੀ ਮੌਤ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਹੋਈ ਅਤੇ ਛੋਟੇ ਭਰਾ ਨੇ ਸ਼ਾਮ 6 ਵਜੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਭਰਾਵਾਂ ਦੀ ਮੌਤ ਦਾ ਸਦਮਾ ਤੀਜਾ ਭਰਾ ਜੋਗੇਂਦਰ ਪਾਲ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਸ ਨੂੰ ਜਲਦੀ 'ਚ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਐਤਵਾਰ ਸਵੇਰੇ ਉਸ ਨੇ ਵੀ ਦਮ ਤੋੜ ਦਿੱਤਾ। ਇਕੱਠੇ ਤਿੰਨ ਭਰਾਵਾਂ ਦੀ ਮੌਤ ਨਾਲ ਪੂਰੇ ਮੁਹੱਲੇ 'ਚ ਮਾਤਮ ਪਸਰਿਆ ਹੋਇਆ ਹੈ।
ਇਹ ਵੀ ਪੜ੍ਹੋ : ਗੁਜਰਾਤ : ਹਸਪਤਾਲ 'ਚ ਅੱਗ ਲੱਗਣ ਨਾਲ 18 ਮਰੀਜ਼ਾਂ ਦੀ ਮੌਤ, ਸਾਹਮਣੇ ਆਈਆਂ ਦਿਲ ਦਹਿਲਾਅ ਦੇਣ ਵਾਲੀਆਂ ਤਸਵੀਰਾਂ
ਕੋਰੋਨਾ ਆਫਤ : ਓਡੀਸ਼ਾ ’ਚ 5 ਮਈ ਤੋਂ ਲੱਗੇਗੀ ਪੂਰਨ ਤਾਲਾਬੰਦੀ
NEXT STORY