ਕਾਨਪੁਰ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਬਿਧਨੂ ਖੇਤਰ 'ਚ ਤੇਜ਼ ਰਫ਼ਤਾਰ ਡੰਪਰ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਆਪਣੀ ਧੀ ਦੇ ਵਿਆਹ ਦਾ ਕਾਰਡ ਦੇਣ ਨਿਕਲਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਭੀਤਰਗਾਂਵ ਚੌਕੀ ਖੇਤਰ ਦੇ ਪਾਨੀਪੁਰਵਾ ਪਿੰਡ ਵਾਸੀ ਕੁੱਲੂ (39) ਵੀਰਵਾਰ ਨੂੰ ਆਪਣੇ ਸਾਥੀ ਰੱਜਨ ਨਾਲ ਧੀ ਸੋਨਮ ਦੇ ਵਿਆਹ ਦਾ ਕਾਰਡ ਵੰਡਣ ਲਈ ਬਿਥਨੂ ਦੇ ਕਠੁਈ ਪਿੰਡ ਗਿਆ ਸੀ।
ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਵਿਆਹ ਦਾ ਕਾਰਡ ਦੇਣ ਤੋਂ ਬਾਅਦ ਕੁੱਲੂ ਸਾਥੀ ਰੱਜਨ ਨਾਲ ਬਿਥਨੂ ਦੇ ਹੀ ਜਮਰੇਹੀ ਪਿੰਡ ਜਾ ਰਿਹਾ ਸੀ। ਇਸ ਦੌਰਾਨ ਜਿਵਏਂ ਹੀ ਦੋਵੇਂ ਬਿਥਨੂ ਨਹਿਰ ਕੋਲ ਪਹੁੰਚੇ, ਉਦੋਂ ਕਾਨਪੁਰ ਵਲੋਂ ਆ ਰਹੇ ਤੇਜ਼ ਰਫ਼ਤਾਰ ਡੰਪਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਬਾਈਕ 'ਚ ਪਿੱਛੇ ਬੈਠਾ ਕੁੱਲੂ ਡੰਪਰ ਦੇ ਪਹੀਏ ਹੇਠਾਂ ਆ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਸਾਥੀ ਰੱਜਨ ਦੇ ਦੂਜੇ ਪਾਸੇ ਡਿੱਗਣ ਕਾਰਨ ਉਹ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਡੰਪਰ ਚਾਲਕ ਕੁਝ ਹੀ ਦੂਰੀ 'ਤੇ ਡੰਪਰ ਛੱਡ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਹੋ ਕੇ 7 ਫੇਰੇ ਲੈਣ ਪਹੁੰਚਿਆ ਲਾੜਾ, ਕੁੜੀ ਦੇ ਫੈਸਲੇ ਨੇ ਬਦਲਿਆ ਵਿਆਹ ਦਾ ਮਾਹੌਲ
'ਆਇਰਨ ਲੇਡੀ' ਵਜੋਂ ਮਸ਼ਹੂਰ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਜਾਣੋ ਕਿਵੇਂ ਬਣੀ ਭਾਰਤ ਦੀ ਪ੍ਰਧਾਨ ਮੰਤਰੀ
NEXT STORY