ਰਿਆਸੀ (ਨਰਿੰਦਰ)- ਜ਼ਿਲ੍ਹੇ ਦੇ ਚਸਾਨਾ ਜ਼ੀਰੋ ਮੋੜ ’ਤੇ ਬੋਲੈਰੋ ਕੈਂਪਰ ਡੂੰਘੀ ਖੱਡ ’ਚ ਡਿੱਗਣ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦੀ 3 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕਾਂ ’ਚ ਜ਼ਾਹਿਦ ਅਹਿਮਦ (27) ਪੁੱਤਰ ਅਬਦੁਲ ਕਰੀਮ ਨਿਵਾਸੀ ਬੱਲਮਕੋਟ, ਉਸ ਦੀ 26 ਸਾਲਾ ਪਤਨੀ ਸਰੀਆ ਅਖਤਰ ਅਤੇ ਉਨ੍ਹਾਂ ਦੀ 3 ਮਹੀਨਿਆਂ ਦੀ ਬੇਟੀ ਸ਼ਾਮਲ ਹਨ, ਜਦੋਂਕਿ ਜ਼ਖਮੀ ਵਿਅਕਤੀ ਦੀ ਪਛਾਣ ਇਰਫਾਨ ਪੁੱਤਰ ਰਸ਼ੀਦ ਨਿਵਾਸੀ ਦੇਵਲ ਮਾਹੌਰ ਦੇ ਤੌਰ ’ਤੇ ਹੋਈ ਹੈ। ਇਹ ਘਟਨਾ ਦੁਪਹਿਰ ਲਗਭਗ 12.30 ਵਜੇ ਵਾਪਰੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਨੂੰ ਮਿਲਣਗੇ 307 ਨਵੇਂ ਡਾਕਟਰ: 126 ਸੁਪਰਸਪੈਸ਼ਲਿਸਟ ਅਤੇ 181 ਸਪੈਸ਼ਲਿਸਟ ਹੋਣਗੇ ਨਿਯੁਕਤ
ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਬੋਲੈਰੋ ਕੈਂਪਰ ’ਚ ਸਵਾਰ ਹੋ ਕੇ ਤੁੱਲੀ ਤੋਂ ਚਸਾਨਾ ਵੱਲ ਜਾ ਰਹੇ ਸਨ। ਜ਼ੀਰੋ ਮੋੜ ’ਤੇ ਤਿੱਖੀ ਚੜ੍ਹਾਈ ਚੜ੍ਹਨ ਲਈ ਜਿਵੇਂ ਹੀ ਡਰਾਈਵਰ ਨੇ ਗੱਡੀ ਦਾ ਪਹਿਲਾ ਗੇਅਰ ਪਾਇਆ ਤਾਂ ਵਾਹਨ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਖਿਸਕਦਾ ਹੋਇਆ ਸੜਕ ਤੋਂ ਹੇਠਾਂ ਇਕ ਡੂੰਘੀ ਖੱਡ ਵੱਲ ਚਲਾ ਗਿਆ ਅਤੇ ਹੇਠਾਂ ਅੰਸ ਨਦੀ ’ਚ ਜਾ ਡਿੱਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮ ਨੇ ਖ਼ਤਮ ਕੀਤੀ ਜੀਵਨਲੀਲਾ, ਪਿਤਾ ਦੀ ਮੌਤ ਮਗਰੋਂ ਮਿਲੀ ਸੀ ਨੌਕਰੀ
ਇਸ ਹਾਦਸੇ ’ਚ ਪਤੀ-ਪਤਨੀ ਅਤੇ ਉਨ੍ਹਾਂ ਦੀ 3 ਮਹੀਨਿਆਂ ਦੀ ਬੇਟੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਹੋਰ ਲੋਕ ਮਦਦ ਲਈ ਮੌਕੇ ’ਤੇ ਪਹੁੰਚ ਗਏ। ਜ਼ਖ਼ਮੀ ਵਿਅਕਤੀ ਨੂੰ ਪ੍ਰਾਇਮਰੀ ਹੈਲਥ ਸੈਂਟਰ ਗੋਟਾ ਲਿਜਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰਾਜੌਰੀ ਜ਼ਿਲੇ ਦੇ ਬੁਧਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਲੋੜੀਂਦੀ ਕਾਰਵਾਈ ਕਰਨ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਹਾਦਸੇ ਲਈ ਲੋਕ ਸੜਕ ਦੀ ਮਾੜੀ ਹਾਲਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰੀ ਹੋਈ ਪਤਨੀ ਨੂੰ ਦਿਵਾਇਆ ਹੱਕ, ਪਤੀ ਨੇ ਜਿੱਤਿਆ 12.52 ਲੱਖ ਦਾ 14 ਸਾਲ ਪੁਰਾਣਾ ਕੇਸ
NEXT STORY