ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਬਤਰਾ ਕਾਲੋਨੀ ’ਚ ਮਾਰਕੀਟਿੰਗ ਕਮੇਟੀ ਬੋਰਡ ਤੋਂ ਸੇਵਾ ਮੁਕਤ ਸ਼ਖ਼ਸ ਦੇ ਘਰ ’ਚੋਂ ਲੱਖਾਂ ਰੁਪਏ ਦੀ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਆਪਣੇ ਪਰਿਵਾਰ ਸਮੇਤ ਭਤੀਜੇ ਦੇ ਵਿਆਹ ’ਚ ਸ਼ਾਮਲ ਹੋਣ ਗਿਆ ਸੀ। ਜਦੋਂ ਉਹ ਘਰ ਵਾਪਸ ਪਰਤੇ ਤਾਂ ਚੋਰੀ ਦਾ ਖ਼ੁਲਾਸਾ ਹੋਇਆ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਬਤਰਾ ਕਾਲੋਨੀ ਵਾਸੀ ਸਮੇਸਿੰਘ ਨੇ ਦੱਸਿਆ ਕਿ ਉਹ ਮਾਰਕੀਟਿੰਗ ਕਮੇਟੀ ਬੋਰਡ ਤੋਂ ਬਤੌਰ ਡਰਾਈਵਰ ਸੇਵਾ ਮੁਕਤ ਹਨ। ਉਹ ਆਪਣੇ ਭਤੀਜੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਪਿੰਡ ਭੰਡਾਰੀ ਪਰਿਵਾਰ ਸਮੇਤ ਗਏ ਸਨ। ਜਾਂਦੇ ਸਮੇਂ ਘਰ ਦੇ ਦਰਵਾਜ਼ੇ ਸਹੀ ਢੰਗ ਨਾਲ ਲੌਕ ਕੀਤੇ ਗਏ ਸਨ। ਜਦੋਂ ਉਹ ਵਾਪਸ ਪਰਤੇ ਤਾਂ ਵੇਖਿਆ ਕਿ ਸਾਰਾ ਸਾਮਾਨ ਬਿਖਰਿਆ ਪਿਆ ਸੀ। ਚੋਰਾਂ ਨੇ ਅਲਮਾਰੀ ’ਚ ਰੱਖੀ ਕਰੀਬ 1.20 ਲੱਖ ਰੁਪਏ ਦੀ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੂੰ 1.80 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਜੈਰਾਮ ਠਾਕੁਰ ਬੋਲੇ- ਕਾਂਗਰਸ ਇਕ ਡੁੱਬਦਾ ਜਹਾਜ਼, ਜ਼ਿਆਦਾ ਆਗੂ ਛੱਡ ਰਹੇ ਪਾਰਟੀ
NEXT STORY