ਬਾਲੀਵੁੱਡ- ਮਹਾਕੁੰਭ 2025 ਦੀ ਹਰ ਪਾਸੇ ਚਰਚਾ ਹੈ। ਰਾਜਨੇਤਾਵਾਂ ਤੋਂ ਲੈ ਕੇ ਫਿਲਮੀ ਸਿਤਾਰੇ ਅਤੇ ਸਾਧੂ-ਸੰਤਾਂ ਤੋਂ ਲੈ ਕੇ ਆਮ ਲੋਕ ਇਕ ਅੰਕੜੇ ਅਨੁਸਾਰ ਹੁਣ ਤਕ 10 ਕਰੋੜ ਤੋਂ ਵੱਧ ਲੋਕਾਂ ਨੇ ਸੰਗਮ 'ਚ ਡੁਬਕੀ ਲਗਾ ਲਈ ਹੈ।
ਇਸ ਵਿਚਕਾਰ ਬਾਲੀਵੁੱਡ ਦਾ ਇਕ ਅਜਿਹਾ ਫਨਕਾਰ ਮਹਾਕੁੰਭ ਪਹੁੰਚਿਆ ਹੈ ਜਿਸਨੂੰ ਪਹਿਲੀ ਨਜ਼ਰ 'ਚ ਕੋਈ ਨਹੀਂ ਪਛਾਣ ਸਕਿਆ। ਇਹ ਫਨਕਾਰ ਕਾਲੇ ਪਹਿਰਾਵੇ ਅਤੇ ਮੂੰਹ ਨੂੰ ਕਾਲੇ ਕੱਪੜੇ ਨਾਲ ਢੱਕ ਕੇ ਮਹਾਕੁੰਭ ਪਹੁੰਚਿਆ। ਯਕੀਨ ਮੰਨੋ ਪਹਿਲੀ ਨਜ਼ਰ 'ਚ ਉਸਨੂੰ ਕੋਈ ਨਹੀਂ ਪਛਾਣ ਸਕਿਆ ਪਰ ਕੁਝ ਦੇਰ ਬਾਅਦ ਉਸਨੇ ਆਪਣੀ ਪਛਾਣ ਖੁਦ ਹੀ ਉਜਾਗਰ ਕਰ ਦਿੱਤੀ। ਆਖਰ ਕੌਣ ਸੀ ਇਹ ਫਰਨਕਾਰ?
ਦਰਅਸਲ, ਬਾਲੀਵੁੱਡ ਦਾ ਇਹ ਫਨਕਾਰ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਕੋਰੀਓਗ੍ਰਾਫਰ, ਅਭਿਨੇਤਾ ਅਤੇ ਫਿਲਮ ਨਿਰਦੇਸ਼ਕ ਰੈਮੋ ਡੀਸੂਜ਼ਾ ਹੈ। ਦੱਸ ਦੇਈਏ ਕਿ ਰੈਮੋ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਮਹਾਕੁੰਭ 'ਚ ਕਾਲੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਰੈਮੋ ਨੂੰ ਕਿਸ਼ਤੀ 'ਚ ਬੈਠੇ ਅਤੇ ਸੰਗਮ 'ਚ ਡੁਬਕੀ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਰੈਮੋ ਦੀ ਇਸ ਵੀਡੀਓ ਨੂੰ ਹੁਣ ਤਕ ਲੱਖਾਂ ਲੋਕ ਦੇਖ ਚੁੱਕੇ ਹਨ।
ਤੇਜ਼-ਰਫ਼ਤਾਰ ਕਾਰ ਨੇ ਫੁੱਟਪਾਥ 'ਤੇ ਸੁੱਤੇ 3 ਲੋਕਾਂ ਨੂੰ ਕੁਚਲਿਆ, 1 ਦੀ ਮੌਤ 2 ਜ਼ਖਮੀ
NEXT STORY