ਕੋਲਕਾਤਾ– ਜੇਕਰ ਸਭ ਕੁਝ ਅਨੁਕੂਲ ਰਿਹਾ ਤਾਂ ਕੋਲਕਾਤਾ ਦੇ ਫੁੱਟਬਾਲ ਪ੍ਰੇਮੀਆਂ ਨੂੰ ਇਕ ਦਹਾਕੇ ਬਾਅਦ ਮਹਾਨ ਫੁੱਟਬਾਲਰ ਲਿਓਨਿਲ ਮੈਸੀ ਦੇ ਦੀਦਾਰ ਕਰਨ ਦਾ ਮੌਕਾ ਮਿਲੇਗਾ ਜਿਹੜਾ ਕੋਲਕਾਤਾ ਤੋਂ ਬਾਅਦ ਅਹਿਮਦਾਬਾਦ, ਮੁੰਬਈ ਤੇ ਦਿੱਲੀ ਵੀ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ।
ਜਾਣਕਾਰ ਸੂਤਰ ਨੇ ਦੱਸਿਆ ਕਿ ਮੁੰਬਈ ਵਿਚ ਵਾਨਖੇੜੇ ਸਟੇਡੀਅਮ ਦੀ ਬੁਕਿੰਗ ਸਮੇਤ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਮੈਸੀ ਵੱਲੋਂ ਅਧਿਕਾਰਤ ਪੁਸ਼ਟੀ ਮਿਲਣਾ ਬਾਕੀ ਹੈ। ਸੂਤਰ ਨੇ ਕਿਹਾ ਕਿ ਸਭ ਕੁਝ ਤੈਅ ਹੋ ਗਿਆ ਹੈ ਤੇ ਸਾਨੂੰ ਮੈਸੀ ਤੋਂ ਅਧਿਕਾਰਤ ਪੁਸ਼ਟੀ ਮਿਲਣ ਦਾ ਇੰਤਜ਼ਾਰ ਹੈ। ਜਲਦ ਹੀ ਉਸਦੇ ਸੋਸ਼ਲ ਮੀਡੀਆ ਹੈਂਡਿਲ ’ਤੇ ਇਸਦੀ ਜਾਣਕਾਰੀ ਮਿਲੇਗੀ।
ਉਸ ਨੇ ਕਿਹਾ ਕਿ ਅਜੇ ਪ੍ਰਸਤਾਵਿਤ ਪ੍ਰੋਗਰਾਮ ’ਤੇ ਸਹਿਮਤੀ ਬਣ ਗਈ ਹੈ। ਪ੍ਰੋਗਰਾਮ ਅਨੁਸਾਰ ਮੈਸੀ 12 ਦਸੰਬਰ ਨੂੰ ਰਾਤ 10 ਵਜੇ ਕੋਲਕਾਤਾ ਪਹੁੰਚੇਗਾ, ਜਿੱਥੇ ਉਹ ਦੋ ਦਿਨ ਤੇ ਇਕ ਰਾਤ ਰੁਕੇਗਾ। ਕੋਲਕਾਤਾ ਵਿਚ 13 ਦਸੰਬਰ ਨੂੰ ਸਵੇਰੇ 9 ਵਜੇ ‘ਮੀਟ ਗ੍ਰੀਟ’ ਪ੍ਰੋਗਰਾਮ ਹੋਵੇਗਾ, ਜਿਸ ਤੋਂ ਬਾਅਦ ਵੀ. ਆਈ. ਪੀ. ਰੋਡ ’ਤੇ ਲੇਕਟਾਨ ਸ਼੍ਰੀਭੂਮੀ ਵਿਚ ਉਸਦੀ 70 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਹੋਵੇਗਾ। ਇਸ ਤੋਂ ਬਾਅਦ ਉਹ ਈਡਨ ਗਾਰਡਨ ਜਾਵੇਗਾ, ਜਿੱਥੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਜੀ. ਓ. ਟੀ. ਕੱਪ ਤੇ ਜੀ. ਓ. ਏ. ਟੀ. ਕਨਸਰਟ ਹੋਵੇਗਾ।
ਸੂਤਰ ਨੇ ਕਿਹਾ ਕਿ ਉਹ ਪ੍ਰਤੀ ਟੀਮ ਸੱਤ ਖਿਡਾਰੀਆਂ ਦਾ ਸਾਫਟ ਟੱਚ ਤੇ ਸਾਫਟ ਬਾਲ ਮੈਚ ਖੇਡੇਗਾ, ਜਿਸ ਵਿਚ ਸੌਰਭ ਗਾਂਗੁਲੀ, ਲੀਏਂਡਰ ਪੇਸ, ਜਾਨ ਇਬ੍ਰਾਹਿਮ ਤੇ ਬਾਈਚੁੰਗ ਭੂਟੀਆ ਵੀ ਹੋਣਗੇ। ਈਡਨ ਗਾਰਡਨ ’ਚ ਹੋਣ ਵਾਲੇ ਇਸ ਆਯੋਜਨ ਲਈ ਟਿਕਟਾਂ ਦੀ ਘੱਟ ਤੋਂ ਘੱਟ ਕੀਮਤ 3500 ਰੁਪਏ ਹੋਵੇਗੀ। ਸਾਨੂੰ ਉਮੀਦ ਹੈ ਕਿ 68000 ਦੀ ਸਮਰੱਥਾ ਵਾਲਾ ਸਟੇਡੀਅਮ ਖਚਾਖਚ ਭਰਿਆ ਹੋਵੇਗਾ। ਮੈਸੀ ਉੱਥੇ ਇਕ ਘੰਟਾ 20 ਮਿੰਟ ਤੱਕ ਰਹੇਗਾ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜੀ ਉਸ ਨੂੰ ਉੱਥੇ ਸਨਮਾਨਿਤ ਕਰ ਸਕਦੀ ਹੈ। ਮੈਸੀ 13 ਦਸੰਬਰ ਦੀ ਸ਼ਾਮ ਨੂੰ ਅਹਿਮਦਾਬਾਦ ਵਿਚ ਅਡਾਨੀ ਫਾਊਂਡੇਸ਼ਨ ਦੇ ਨਿੱਜੀ ਪ੍ਰੋਗਰਾਮ ਵਿਚ ਹਿੱਸਾ ਲਵੇਗਾ। ਉਹ 14 ਦਸੰਬਰ ਨੂੰ ਮੁੰਬਈ ਪਹੁੰਚੇਗਾ, ਜਿੱਥੇ ਸੀ. ਸੀ. ਆਈ. ’ਤੇ ਸ਼ਾਮ 3.45 ’ਤੇ ‘ਮੀਟ ਗ੍ਰੀਟ’ ਪ੍ਰੋਗਰਾਮ ਹੋਵੇਗਾ। ਇਸ ਤੋਂ ਬਾਅਦ ਵਾਨਖੇੜੇ ਸਟੇਡੀਅਮ ਵਿਚ 5.30 ਤੋਂ ਜੀ. ਓ. ਏ. ਟੀ. ਕੱਪ ਤੇ ਕਨਸਰਟ ਹੋਵੇਗਾ।
ਸੂਤਰ ਨੇ ਦੱਸਿਆ ਕਿ ਇਸਦੇ ਲਈ ਵਾਨਖੇੜੇ ਸਟੇਡੀਅਮ ਦੀ ਬੁਕਿੰਗ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਮੈਸੀ 7-7 ਖਿਡਾਰੀਆਂ ਵਾਲਾ ਕ੍ਰਿਕਟ ਮੈਚ ਐੱਮ. ਐੱਸ. ਧੋਨੀ ਤੇ ਵਿਰਾਟ ਕੋਹਲੀ ਦੇ ਨਾਲ ਖੇਡ ਸਕਦਾ ਹੈ ਪਰ ਸੂਤਰ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੁੰਬਈ ਵਿਚ ਕੋਈ ਕ੍ਰਿਕਟ ਮੈਚ ਨਹੀਂ ਹੋਵੇਗਾ। ਭਾਰਤੀ ਹਸਤੀਆਂ ਦੀ ਮੌਜੂਦਗੀ ਵਿਚ ਸਾਫਟ ਬਾਲ ਤੇ ਸਾਫਟ ਟੱਚ ਮੈਚ ਹੀ ਹੋਵੇਗਾ, ਜਿਹੜਾ ਉਸਦੇ ਸਫਰ ਦਾ ਜਸ਼ਨ ਹੋਵੇਗਾ।
ਇਸ ਤੋਂ ਬਾਅਦ ਉਹ ਭਾਰਤੀ ਫੁੱਟਬਾਲ ਟੀਮ ਨਾਲ ਗੱਲ ਕਰ ਸਕਦਾ ਹੈ। ਉਹ 15 ਦਸੰਬਰ ਨੂੰ ਦਿੱਲੀ ਆਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲੇਗਾ। ਇਸ ਤੋਂ ਬਾਅਦ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿਚ ਦੁਪਹਿਰ 2.15 ਤੋਂ ਜੀ. ਓ. ਏ. ਟੀ. ਕੱਪ ਤੇ ਕਨਸਰਟ ਹੋਵੇਗਾ। ਹਰ ਸ਼ਹਿਰ ਤੋਂ ਉਹ ਬੱਚਿਆਂ ਦੀ ਮਾਸਟਰ ਕਲਾਸ ਵੀ ਲਵੇਗਾ। ਸੂਤਰ ਨੇ ਦੱਸਿਆ ਕਿ ਉਸਦੇ ਭਾਰਤ ਦੌਰੇ ’ਤੇ ਕੇਰਲ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਮੈਸੀ ਇਸ ਤੋਂ ਪਹਿਲਾਂ 31 ਅਗਸਤ 2011 ਨੂੰ ਕੋਲਕਾਤਾ ਆਇਆ ਸੀ, ਜਿੱਥੇ ਉਸ ਨੇ ਅਰਜਨਟੀਨਾ ਟੀਮ ਦੇ ਨਾਲ ਵੈਨੇਜ਼ੂਏਲਾ ਵਿਰੁੱਧ ਮੈਚ ਖੇਡਿਆ ਸੀ ਤੇ 1-0 ਨਾਲ ਜਿੱਤਿਆ ਸੀ।
ਉਪ ਰਾਸ਼ਟਰਪਤੀ ਦੇ ਅਹੁਦੇ ਲਈ ਰਾਜਗ ਦੇ ਉਮੀਦਵਾਰ ਦਾ ਐਲਾਨ 15 ਅਗਸਤ ਤੋਂ ਬਾਅਦ
NEXT STORY