ਨੈਸ਼ਨਲ ਡੈਸਕ- ਚੋਣ ਕਮਿਸ਼ਨ ਵੱਲੋਂ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਸਮਾਂ-ਸਾਰਣੀ ਦਾ ਐਲਾਨ ਕਰਨ ਦੇ ਨਾਲ ਹੀ ਜਗਦੀਪ ਧਨਖੜ ਦੇ ਜਾਨਸ਼ੀਨ ਨੂੰ ਲੱਭਣ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ।
ਭਾਜਪਾ ਦੇ ਸੂਤਰਾਂ ਅਨੁਸਾਰ ਰਾਜਗ ਦੇ ਉਮੀਦਵਾਰ ਦਾ ਐਲਾਨ ਆਜ਼ਾਦੀ ਦਿਵਸ ਤੋਂ ਬਾਅਦ ਕੀਤਾ ਜਾਵੇਗਾ। ਸੰਸਦ ਦਾ ਸਮਾਗਮ 12 ਅਗਸਤ ਨੂੰ ਖਤਮ ਹੋਵੇਗਾ। ਇਸ ਨੂੰ 17 ਅਗਸਤ ਨੂੰ ਦੁਬਾਰਾ ਬੁਲਾਇਆ ਜਾਵੇਗਾ। ਉਮੀਦਵਾਰਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਨਾਮਜ਼ਦਗੀਆਂ ਨੂੰ 25 ਅਗਸਤ ਤਕ ਵਾਪਸ ਲਿਆ ਜਾ ਸਕੇਗਾ। ਵੋਟਿੰਗ 9 ਸਤੰਬਰ ਨੂੰ ਨਿਰਧਾਰਤ ਹੈ। ਜੇ ਮੁਕਾਬਲਾ ਹੁੰਦਾ ਹੈ ਤਾਂ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਦਾ ਐਲਾਨ ਕੀਤਾ ਜਾਵੇਗਾ।
ਰਾਜਗ ਕੋਲ ਗਿਣਤੀ ਕਾਫੀ ਹੈ। ਸੰਸਦ ਦੇ ਦੋਵਾਂ ਹਾਊਸਾਂ ਦੇ 782 ’ਚੋਂ 422 ਮੈਂਬਰ ਉਸ ਦੇ ਨਾਲ ਹਨ। ਜਿੱਤਣ ਵਾਲੇ ਉਮੀਦਵਾਰ ਨੂੰ 391 ਵੋਟਾਂ ਦੀ ਜ਼ਰੂਰਤ ਹੋਏਗੀ, ਪਰ ਸ਼ਰਤ ਇਹ ਹੈ ਕਿ ਸਾਰੇ ਯੋਗ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ। ਲੋਕ ਸਭਾ ’ਚ ਰਾਜਗ ਨੂੰ 542 ’ਚੋਂ 293 ਮੈਂਬਰਾਂ ਦੀ ਹਮਾਇਤ ਹਾਸਲ ਹੈ।
ਸੱਤਾਧਾਰੀ ਗੱਠਜੋੜ ਕੋਲ ਰਾਜ ਸਭਾ ’ਚ 129 ਮੈਂਬਰ ਹਨ ਪਰ ਸ਼ਰਤ ਇਹ ਹੈ ਕਿ ਨਾਮਜ਼ਦ ਮੈਂਬਰ ਵੀ ਰਾਜਗ ਉਮੀਦਵਾਰ ਦੇ ਹੱਕ ’ਚ ਵੋਟ ਪਾਉਣ। ਰਾਜ ਸਭਾ ’ਚ ਪ੍ਰਭਾਵੀ ਮੈਂਬਰਾਂ ਦੀ ਗਿਣਤੀ 240 ਹੈ।
ਭਾਜਪਾ ‘ਪਰਿਵਾਰ’ ਤੋਂ ਬਾਹਰ ਕਿਸੇ ਵਿਅਕਤੀ ਦੀ ਬਜਾਏ ਪਾਰਟੀ ਚੋਂ ਕਿਸੇ ਨੂੰ ਨਾਮਜ਼ਦ ਕਰਨਾ ਪਸੰਦ ਕਰੇਗੀ, ਜਿਵੇਂ ਕਿ ਜਗਦੀਪ ਧਨਖੜ ਦੇ ਮਾਮਲੇ ’ਚ ਹੋਇਆ ਸੀ। ਉਹ ਮੂਲ ਰੂਪ ’ਚ ਜਨਤਾ ਦਲ ਤੋਂ ਸਨ। ਬਾਅਦ ’ਚ ਕਾਂਗਰਸ ਛੱਡ ਕੱ ਭਾਜਪਾ ’ਚ ਸ਼ਾਮਲ ਹੋ ਗਏ। ਸੰਭਾਵਨਾ ਹੈ ਕਿ ਨਵਾਂ ਉਪ ਰਾਸ਼ਟਰਪਤੀ ਓ. ਬੀ .ਸੀ. ਜਾਂ ਅਨੁਸੂਚਿਤ ਜਾਤੀ ’ਚੋਂ ਹੋਵੇਗਾ।
ਇਸ ਸਬੰਧੀ ਕਈ ਨਾਵਾਂ ’ਤੇ ਚਰਚਾ ਚੱਲ ਰਹੀ ਹੈ। ਇਨ੍ਹਾਂ ’ਚ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟੜ, ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼, ਕੇਂਦਰੀ ਮੰਤਰੀ ਰਾਮ ਨਾਥ ਠਾਕੁਰ ਤੇ ਰਾਜਪਾਲ ਆਰਿਫ ਮੁਹੰਮਦ ਖਾਨ ਸ਼ਾਮਲ ਹਨ। ਉਂਝ ਇਨ੍ਹਾਂ ਸਾਰਿਆਂ ਦੀ ਸੰਭਾਵਨਾ ਘੱਟ ਹੈ।
ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨ੍ਹਾ ਤੇ ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਨਾਂ ਦਾ ਐਲਾਨ ਅਗਸਤ ਦੇ ਤੀਜੇ ਹਫ਼ਤੇ ਦੇ ਸ਼ੁਰੂ ’ਚ ਕੀਤਾ ਜਾ ਸਕਦਾ ਹੈ।
ਮਨੁੱਖੀ ਸਮੱਗਲਿੰਗ ਤੇ ਧਰਮ ਤਬਦੀਲੀ ਦੀਆਂ ਮੁਲਜ਼ਮ 2 ਨਨਜ਼ ਨੂੰ ਸ਼ਰਤਾਂ ਸਮੇਤ ਮਿਲੀ ਜ਼ਮਾਨਤ
NEXT STORY