ਐਂਟਰਟੇਨਮੈਂਟ ਡੈਸਕ: ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ ਹੋ ਗਿਆ। ਸ਼ੋਅ ਵਿਚ ਦੇਰੀ ਨਾਲ ਪਹੁੰਚਣ ਤੋਂ ਬਾਅਦ, ਕੁਝ ਨੌਜਵਾਨਾਂ ਨੇ ਸਟੇਜ ਦੇ ਸਾਹਮਣੇ ਆ ਕੇ ਮਾਸੂਮ ਸ਼ਰਮਾ ਨੂੰ ਅਸ਼ਲੀਲ ਇਸ਼ਾਰੇ ਕੀਤੇ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਮਾਸੂਮ ਸ਼ਰਮਾ ਨੇ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, "ਮੈਂ ਡੇਢ-ਡੇਢ ਲੱਖ ਲੋਕਾਂ ਦੇ ਸਾਹਮਣੇ ਪਰਫਾਰਮ ਕੀਤਾ ਹੈ। ਇੱਥੇ 150 ਲੋਕ ਹਨ, ਪ੍ਰੋਗਰਾਮ ਨੂੰ ਬਰਬਾਦ ਨਾ ਕਰੋ।" ਪਰ ਉਥੇ ਮੌਜੂਦ ਹੋਰ ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ 'ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਮਾਸੂਮ ਸ਼ਰਮਾ ਨੇ ਜਤਾਈ ਨਾਰਾਜ਼ਗੀ
ਮਾਸੂਮ ਸ਼ਰਮਾ ਗੁੱਸੇ ਵਿੱਚ ਬੋਲੇ, "ਗਲਤ ਗੱਲ ਬਰਦਾਸ਼ਤ ਨਹੀਂ ਕਰਾਂਗਾਂ।" ਫਿਰ ਉਨ੍ਹਾਂ ਨੇ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਜਿਵੇਂ ਹੀ ਉਨ੍ਹਾਂ ਨੇ ਸ਼ੋਅ ਛੱਡਣ ਦੀ ਕੋਸ਼ਿਸ਼ ਕੀਤੀ, ਨੌਜਵਾਨ ਹੋਰ ਜ਼ਿਆਦਾ ਰੋਲਾ ਪਾਉਣ ਲੱਗ ਪਏ। ਫਿਰ ਜਾਂਦੇ-ਜਾਂਦੇ ਮਾਸੂਮ ਸ਼ਰਮਾ ਨੇ ਵੀ ਨੌਜਵਾਨਾਂ ਨੂੰ ਅਸ਼ਲੀਲ ਇਸ਼ਾਰਾ ਕੀਤਾ। ਇਹ ਸ਼ੋਅ 18 ਅਕਤੂਬਰ ਨੂੰ ਦੀਵਾਲੀ ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ ਸੀ। ਘਟਨਾ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਹਨ, ਪਰ ਮਾਸੂਮ ਸ਼ਰਮਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: MP ਰਾਘਵ ਚੱਢਾ ਬਣੇ ਪਿਤਾ, ਪਤਨੀ ਪਰਿਣੀਤੀ ਨੇ ਦਿੱਤਾ ਪੁੱਤ ਨੂੰ ਜਨਮ
ਵਿਵਾਦਪੂਰਨ ਇਤਿਹਾਸ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਸੂਮ ਸ਼ਰਮਾ ਦਾ ਸ਼ੋਅ ਵਿਵਾਦਾਂ ਵਿੱਚ ਘਿਰਿਆ ਹੋਵੇ। 22 ਮਾਰਚ ਨੂੰ, ਗੁਰੂਗ੍ਰਾਮ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਸੈਲਫੀ ਲੈਣ ਵਾਲੇ ਇੱਕ ਨੌਜਵਾਨ ਦਾ ਕਥਿਤ ਤੌਰ 'ਤੇ ਕਾਲਰ ਤੋਂ ਫੜਨ ਅਤੇ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਘਟਨਾ ਤੋਂ ਬਾਅਦ, ਪ੍ਰਵੇਸ਼ ਬਘੋਰੀਆ ਨਾਮ ਦੇ ਇੱਕ ਨੌਜਵਾਨ ਨੇ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜਿਵੇਂ ਹੀ ਵਿਵਾਦ ਵਧਿਆ, ਮਾਸੂਮ ਸ਼ਰਮਾ ਨੇ ਨਿੱਜੀ ਤੌਰ 'ਤੇ ਨੌਜਵਾਨ ਦੇ ਘਰ ਜਾ ਕੇ ਮੁਆਫੀ ਮੰਗੀ ਸੀ।
ਇਹ ਵੀ ਪੜ੍ਹੋ: ਸੋਨੇ ਨੇ ਵੱਟੀ 'ਸ਼ੂਟ' ! ਇਕ ਹਫਤੇ 'ਚ 8 ਹਜ਼ਾਰ ਰੁਪਏ ਹੋਇਆ ਮਹਿੰਗਾ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 10 ਗ੍ਰਾਮ GOLD
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰਹਿ ਮੰਤਰਾਲੇ ਦਾ ਵੱਡਾ ਆਦੇਸ਼, ਗੈਰ-ਕਾਨੂੰਨੀ ਧਾਰਮਿਕ ਢਾਂਚਿਆਂ ਨੂੰ ਢਾਹੁਣ ਦੇ ਹੁਕਮ
NEXT STORY