ਵੈੱਬ ਡੈਸਕ- ਕੀਮਤੀ ਧਾਤਾਂ ਦੀ ਕੀਮਤਾਂ ਵਿੱਚ ਪਿਛਲੇ ਇਕ ਹਫਤੇ ਦੌਰਾਨ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਸੋਨਾ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦਰਜ ਹੋਇਆ ਹੈ, ਜਿਸ ਕਾਰਨ ਨਿਵੇਸ਼ਕਾਂ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਅਨੁਸਾਰ, ਸੋਨੇ ਦੀ ਕੀਮਤ ਵਿੱਚ ਹਫ਼ਤੇ ਦੌਰਾਨ 6% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਚਾਂਦੀ ਨੇ ਵੀ ਮਜਬੂਤ ਛਲਾਂਗ ਲਗਾਈ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਮੁੜ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
IBJA ਦੇ ਅੰਕੜਿਆਂ ਮੁਤਾਬਕ, 10 ਗ੍ਰਾਮ 24 ਕੈਰਟ ਸੋਨਾ ਹਫ਼ਤੇ ਭਰ ਵਿੱਚ ₹8,059 (6.63%) ਵੱਧ ਕੇ ₹1,29,584 ਰੁਪਏ ’ਤੇ ਪਹੁੰਚ ਗਿਆ। ਪਿਛਲੇ ਹਫ਼ਤੇ ਦੇ ਆਖਰੀ ਦਿਨ, 10 ਅਕਤੂਬਰ ਨੂੰ ਸੋਨੇ ਦੀ ਕੀਮਤ ₹1,21,525 ਸੀ। ਇਸੇ ਤਰ੍ਹਾਂ ਚਾਂਦੀ ਵਿੱਚ ਵੀ ਹਲਕਾ ਵਾਧਾ ਦਰਜ ਕੀਤਾ ਗਿਆ। 10 ਅਕਤੂਬਰ ਨੂੰ ਇੱਕ ਕਿਲੋ ਚਾਂਦੀ ਦੀ ਕੀਮਤ ₹1,64,500 ਸੀ, ਜੋ 17 ਅਕਤੂਬਰ ਤੱਕ ₹4,730 (2.87%) ਵੱਧ ਕੇ ₹1,69,230 ਰੁਪਏ ਤੱਕ ਪਹੁੰਚ ਗਈ। 14 ਅਕਤੂਬਰ ਨੂੰ ਚਾਂਦੀ ਨੇ ₹1,78,100 ਪ੍ਰਤੀ ਕਿਲੋ ਦੇ ਆਲ ਟਾਈਮ ਹਾਈ ਛੂਹਿਆ ਸੀ।
ਇਹ ਵੀ ਪੜ੍ਹੋ : ਮਸ਼ਹੂਰ Singer ਵੱਲੋਂ ਦਾਨ ਕੀਤੇ ਲੱਖਾਂ ਰੁਪਏ ਹੋ ਗਏ 'ਗਾਇਬ' ! ਨਹੀਂ ਮਿਲਿਆ ਕੋਈ ਹਿਸਾਬ, ਸਰਕਾਰ ਨੇ ਵੱਟੀ ਚੁੱਪ
ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ ₹53,422 (70.14%) ਦੀ ਤੇਜ਼ੀ ਆਈ ਹੈ। 31 ਦਸੰਬਰ 2024 ਨੂੰ 10 ਗ੍ਰਾਮ ਸੋਨੇ ਦੀ ਕੀਮਤ ₹76,162 ਸੀ, ਜੋ ਹੁਣ ₹1,29,584 ਹੋ ਗਈ ਹੈ। ਚਾਂਦੀ ਦੀ ਕੀਮਤ ਵੀ ₹83,213 (96.74%) ਵਧੀ ਹੈ, ਜੋ 31 ਦਸੰਬਰ 2024 ਨੂੰ ₹86,017 ਸੀ ਅਤੇ ਹੁਣ ₹1,69,230 ਪ੍ਰਤੀ ਕਿਲੋ ਹੋ ਗਈ ਹੈ। goldman sachs ਦੀ ਤਾਜ਼ਾ ਰਿਪੋਰਟ ਅਨੁਸਾਰ, ਅਗਲੇ ਸਾਲ ਤੱਕ ਸੋਨੇ ਦੀ ਕੀਮਤ ₹1,55,000 ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਇਸੇ ਤਰ੍ਹਾਂ, ਬਰੋਕਰੇਜ ਫਰਮ ਪੀਐਲ ਕੈਪੀਟਲ ਦੇ ਡਾਇਰੈਕਟਰ ਸੰਦੀਪ ਰਾਇਚੁਰਾ ਨੇ ਅੰਦਾਜ਼ਾ ਲਾਇਆ ਹੈ ਕਿ ਸੋਨਾ ਜਲਦੀ ਹੀ ₹1,44,000 ਪ੍ਰਤੀ 10 ਗ੍ਰਾਮ ਦੀ ਲੈਵਲ ਛੂਹ ਸਕਦਾ ਹੈ।
ਇਹ ਵੀ ਪੜ੍ਹੋ: 25 ਸਾਲਾ ਗਾਇਕਾ ਲੜੇਗੀ ਵਿਧਾਨਸਭਾ ਚੋਣਾਂ ! ਭਾਜਪਾ ਨੇ ਦਿੱਤੀ ਟਿਕਟ, ਦੇਖੋ ਪੂਰੀ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit Card ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਕਰੋ ਇਹ 5 ਕੰਮ, ਨੇੜੇ ਨਹੀਂ ਆਉਣਗੇ ਧੋਖੇਬਾਜ਼
NEXT STORY