ਫਰੀਦਾਬਾਦ (ਭਾਸ਼ਾ)- ਖੇਡਣ ਦੌਰਾਨ ਡਿੱਗੇ 'ਫਰਾਟਾ ਪੱਖੇ' ਦਾ ਇਕ ਬਲੇਡ 2 ਸਾਲਾ ਬੱਚੇ ਦੇ ਸਿਰ 'ਚ ਵੜ ਗਿਆ, ਜਿਸ ਨੂੰ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਘੰਟੇ ਲੰਮੀ ਸਰਜਰੀ ਤੋਂ ਬਾਅਦ ਸਫ਼ਤਾਪੂਰਵਕ ਕੱਢ ਲਿਆ। ਹਸਪਤਾਲ ਵਲੋਂ ਜਾਰੀ ਬਿਆਨ ਅਨੁਸਾਰ,''ਬੱਚਾ ਫਰਾਟੇ ਪੱਖੇ ਕੋਲ ਖੇਡ ਰਿਹਾ ਸੀ ਕਿ ਉਦੋਂ ਪੱਖਾ ਡਿੱਗ ਗਿਆ ਅਤੇ ਉਸ ਦਾ ਕਰੀਬ 30 ਸੈਂਟੀਮੀਟਰ ਲੰਮਾ ਬਲੇਡ ਬੱਚੇ ਦੀ ਖੋਪਖੀ 'ਚ ਤਿੰਨ ਸੈਂਟੀਮੀਟਰ ਅੰਦਰ ਵੜ ਗਿਆ।''
ਬਿਆਨ ਅਨੁਸਾਰ,''ਫਰੀਦਾਬਾਦ 'ਚ ਸਥਿਤ ਫੋਰਟਿਸ ਐਸਕਾਰਟ ਹਸਪਤਾਲ 'ਚ ਨਿਊਰੋਸਰਜਰੀ ਵਿਭਾਗ ਦੇ ਡਾਕਟਰ ਨਿਤਿਸ਼ ਅਗਰਵਾਲ ਦੀ ਅਗਵਾਈ 'ਚ ਡਾਕਟਰਾਂ ਨੇ ਤਿੰਨ ਘੰਟੇ ਲੰਮੀ ਜਟਿਲ ਸਰਜਰੀ ਤੋਂ ਬਾਅਦ ਬਲੇਡ ਨੂੰ ਬੱਚੇ ਦੇ ਸਿਰ 'ਚੋਂ ਬਾਹਰ ਕੱਢਿਆ। ਬੱਚੇ ਨੂੰ 17 ਫਰਵਰੀ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਉਹ ਬੇਹੋਸ਼ ਸੀ ਅਤੇ ਇਸ ਦੇ ਜ਼ਖ਼ਮ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ 'ਚ ਪਾਇਆ ਜਾਣ ਵਾਲਾ ਰੰਗਹੀਣ ਤਰਲ ਵਗ ਰਿਹਾ ਸੀ। ਸਰਜਰੀ ਤੋਂ ਬਾਅਦ ਬੱਚੇ ਨੂੰ ਸ਼ਿਸ਼ੂਆਂ ਦੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ, ਬਾਅਦ 'ਚ ਉਸ ਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ। ਉਸ ਨੂੰ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਬਚਾਉਣ ਲਈ 7 ਦਿਨਾਂ ਤੱਕ ਐਂਟੀਬਾਇਓਟਿਕ ਦੇ ਸਲਾਈਨ 'ਤੇ ਰੱਖਿਆ ਗਿਆ।
ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ 'ਰਾਸ਼ਟਰੀ ਪੁਰਸ਼ ਕਮਿਸ਼ਨ', ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
NEXT STORY