ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀਆਂ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ 100 ਦਿਨ ਹੋ ਚੁੱਕੇ ਹਨ ਅਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਅੱਜ ਯਾਨੀ ਕਿ ਐਤਵਾਰ ਨੂੰ ਕਿਸਾਨ ਅੰਦੋਲਨ ’ਚੋਂ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇਕ ਕਿਸਾਨ ਨੇ ਟਿਕਰੀ ਸਰਹੱਦ ’ਤੇ ਧਰਨਾ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੂਰ ਇਕ ਦਰੱਖ਼ਤ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਰਮ ਪਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਰਸ਼ਨ ਪਾਲ ਦਾ ‘ਸਟੈਂਡ’
ਓਧਰ ਬਹਾਦਰਗੜ੍ਹ ਸ਼ਹਿਰ ਪੁਲਸ ਥਾਣੇ ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਦੀ ਪਛਾਣ ਰਾਜਬੀਰ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ। ਕੁਝ ਕਿਸਾਨਾਂ ਨੇ ਉਸ ਦੀ ਲਾਸ਼ ਨੂੰ ਦਰੱਖ਼ਤ ਨਾਲ ਲਟਕਦੇ ਹੋਏ ਵੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਜਬੀਰ ਕਿਸਾਨ ਅੰਦੋਲਨ ਵਿਚ ਲੰਗਰ ਦੀ ਸੇਵਾ ’ਚ ਜੁਟਿਆ ਹੋਇਆ ਸੀ।
ਇਹ ਵੀ ਪੜ੍ਹੋ : 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ
ਰਾਜਬੀਰ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਇਸ ’ਚ ਉਸ ਨੇ ਲਿਖਿਆ ਕਿ ਉਸ ਵਲੋਂ ਚੁੱਕੇ ਗਏ ਇਸ ਕਦਮ ਲਈ ਤਿੰਨੋਂ ਖੇਤੀ ਕਾਨੂੰਨ ਜ਼ਿੰਮੇਵਾਰ ਹਨ। ਰਾਜਬੀਰ ਨੇ ਇਹ ਵੀ ਲਿਖਿਆ ਕਿ ਕੇਂਦਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਕੇ ਉਸ ਦੀ ਆਖ਼ਰੀ ਇੱਛਾ ਨੂੰ ਪੂਰਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ‘ਪੀ. ਐੱਮ. ਮੋਦੀ ਦੇ ਫੋਨ ਕਾਲ ਦੀ ਉਡੀਕ ’ਚ ਹਨ ਅੰਦੋਲਨਕਾਰੀ ਕਿਸਾਨ’
ਰਾਜਬੀਰ ਨੇ ਸੁਸਾਈਡ ਨੋਟ ਵਿਚ ਕਿਸਾਨਾਂ ਭਰਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਬਲੀਦਾਨ ਵਿਅਰਥ ਨਾ ਜਾਵੇ। ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਘਰ ਪਰਤਣਾ। ਸੁਸਾਈਡ ਨੋਟ ਵਿਚ ਇਹ ਵੀ ਲਿਖਿਆ ਹੈ ਕਿ ਸਰਕਾਰ ਕਿਸਾਨੀ ਦਾ ਖੂਨ ਮੰਗਦੀ ਹੈ ਅਤੇ ਮੈਂ ਖੂਨ ਦਿੰਦਾ ਹਾਂ। ਦੱਸਣਯੋਗ ਹੈ ਕਿ ਬੀਤੀ ਦਸੰਬਰ ਨੂੰ ਪੰਜਾਬ ਦੇ ਇਕ ਵਕੀਲ ਨੇ ਟਿਕਰੀ ਸਰਹੱਦ ’ਤੇ ਧਰਨਾ ਪ੍ਰਦਰਸ਼ਨ ਤੋਂ ਕੁਝ ਕਿਲੋਮੀਟਰ ਦੂਰ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ : ਸੰਘਰਸ਼ ਦੇ 100ਵੇਂ ਦਿਨ ਮੌਕੇ ਕਿਸਾਨਾਂ ਨੇ ਜਾਮ ਕੀਤਾ KMP ਐਕਸਪ੍ਰੈੱਸ ਵੇਅ
ਕਾਲੇ ਰੰਗ ਤੋਂ ਪਰੇਸ਼ਾਨ ਵਿਦਿਆਰਥੀ ਨੇ 15ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
NEXT STORY