ਸਹਾਰਨਪੁਰ— ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਯਾਨੀ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਕਿਸਾਨ ਮਹਾਪੰਚਾਇਤ ’ਚ ਸ਼ਿਰਕਤ ਕੀਤੀ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ’ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਖੇਤੀ ਕਾਨੂੰਨਾਂ ’ਚ ਸੋਧ ਨਹੀਂ ਚਾਹੀਦੀ, ਕਾਨੂੰਨ ਖਤਮ ਹੋਣੇ ਚਾਹੀਦੇ ਹਨ। ਬਿਨਾਂ ਪੁੱਛੇ ਤੁਸੀਂ ਕਾਨੂੰਨ ਬਣਾ ਦਿੱਤੇ ਅਤੇ ਫਿਰ ਪੁੱਛਦੇ ਹੋ ਕਿ ਇਸ ਵਿਚ ਕਮੀ ਕੀ ਹੈ? ਅਨਾਜ ਨੂੰ ਤਿਜੋਰੀਆਂ ’ਚ ਬੰਦ ਕਰਨਾ ਚਾਹੁੰਦੇ ਹਨ, ਭੁੱਖ ’ਤੇ ਵਪਾਰ ਕਰਨਾ ਚਾਹੁੰਦੇ ਹਨ, ਅਜਿਹਾ ਨਹੀਂ ਹੋਵੇਗਾ।
ਕਿਸਾਨ ਅੰਦੋਲਨ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਖਤਮ ਕਰਾਉਣਾ ਚਾਹੁੰਦੀ ਹੈ ਪਰ ਅਸੀਂ ਅੰਦੋਲਨ ਖਤਮ ਨਹੀਂ ਹੋਣ ਦੇਵਾਂਗੇ। ਇਸ ਅੰਦੋਲਨ ਵਿਚ ਨੌਜਵਾਨਾਂ ਦੀ ਵੱਡੀ ਭੂਮਿਕਾ ਨਿਭਾਈ ਹੈ। ਨੌਜਵਾਨ ਹੀ ਇਸ ਅੰਦੋਲਨ ਦੀ ਰੀੜ੍ਹ ਹਨ।
ਰਾਕੇਸ਼ ਟਿਕੈਤ ਅੱਗੇ ਬੋਲੇ ਕਿ ਜਦੋਂ ਤੱਕ ਸਰਕਾਰ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਹੈ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ। ਸਰਕਾਰ ਜਦੋਂ ਤੱਕ ਨਹੀਂ ਮੰਨਦੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਦੇਣੀ ਹੋਵੇਗੀ। ਜਦੋਂ ਤੱਕ ਤਿੰਨੋਂ ਕਾਨੂੰਨਾਂ ਦੀ ਵਾਪਸੀ ਨਹੀਂ ਹੋਵੇਗੀ, ਉਦੋਂ ਤੱਕ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ।
ਟਿਕੈਤ ਨੇ ਕਿਹਾ ਕਿ ਅੰਦੋਲਨ ਵਾਲੀ ਥਾਂ ’ਤੇ ਸਰਕਾਰ ਨੇ ਸਾਡੇ ਲਈ ਪਹਿਲਾਂ ਤਾਰਬੰਦੀ ਕੀਤੀ ਫਿਰ ਨੁਕੀਲੀਆਂ ਤਾਰਾਂ ਲਗਵਾਈਆਂ। ਸਰਕਾਰ ਨੇ ਕਿਸਾਨ ਦੀ ਪੱਗੜੀ ਨੂੰ ਉਛਾਲਣ ਦਾ ਕੰਮ ਕੀਤਾ ਹੈ। ਸਰਕਾਰ ਸ਼ਾਂਤ ਹੈ ਅਤੇ ਕੋਈ ਨਵਾਂ ਤਰੀਕਾ ਲੱਭ ਰਹੀ ਹੈ ਪਰ ਹੁਣ ਕਿਸਾਨ ਚੁੱਪ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਉਹ ਬੰਗਾਲ ਵੀ ਜਾ ਰਹੇ ਹਨ।
ਮੋਦੀ ਸਰਕਾਰ ਅਡਾਨੀ ਅਤੇ ਅੰਬਾਨੀ ਦੇ ਹੱਥਾਂ ਵਿਚ ਇਹ ਦੇਸ਼ ਦੇ ਦੇਣਾ ਚਾਹੁੰਦੀ ਹੈ। ਸਰਕਾਰ ਨੂੰ ਨਵੇਂ ਖੇਤੀ ਕਾਨੂੰਨ ਮੁਲਤਵੀ ਨਹੀਂ ਸਗੋਂ ਪੂਰਨ ਤੌਰ ’ਤੇ ਰੱਦ ਕਰ ਦੇਣੇ ਚਾਹੀਦੇ ਹਨ। ਅਖ਼ੀਰ ਵਿਚ ਉਨ੍ਹਾਂ ਨੇ ਕਿਹਾ ਕਿ ਨਵੀਂ ਕਮੇਟੀ ਬਣਾ ਕੇ ਕਿਸਾਨਾਂ ਦੇ ਸਹਿਯੋਗ ਨਾਲ ਨਵਾਂ ਕਾਨੂੰਨ ਬਣਾਇਆ ਜਾਵੇ।
PM ਮੋਦੀ ਨੇ PSLV-C51 ਦੀ ਸਫ਼ਲ ਲਾਂਚਿੰਗ ਲਈ ਇਸਰੋ ਅਤੇ ਬ੍ਰਾਜ਼ੀਲ ਨੂੰ ਦਿੱਤੀ ਵਧਾਈ
NEXT STORY