ਗਾਜੀਆਬਾਦ (ਭਾਸ਼ਾ) : ਰਾਸ਼ਟਰੀ ਰਾਜਧਾਨੀ ਦੇ ਨਾਲ ਲੱਗੀ ਉਤਰ ਪ੍ਰਦੇਸ਼ ਦੀ ਸਰਹੱਦ ’ਤੇ ਗਾਜ਼ੀਪੁਰ ਵਿਚ ਦਿੱਲੀ-ਮੇਰਠ ਰਾਜਮਾਰਗ ’ਤੇ ਇਕੱਠੇ ਹੋਏ ਸੈਂਕੜੇ ਕਿਸਾਨ ਸ਼ਨੀਵਾਰ ਨੂੰ ਰਾਤ ਭਰ ਲੋਕ ਸੰਗੀਤ ਦੀ ਧੁੰਨ ’ਤੇ ਨੱਚੇ, ਜਦੋਂਕਿ ਐਤਵਾਰ ਸਵੇਰੇ ਵੀ ਪ੍ਰਦਰਸ਼ਨ ਸਥਾਨ ’ਤੇ ਹੋਰ ਕਿਸਾਨ ਸਮਰਥਕਾਂ ਦਾ ਆਉਣਾ ਜਾਰੀ ਰਿਹਾ।
ਇਹ ਵੀ ਪੜ੍ਹੋ: UP ’ਚ ‘ਕਿਸਾਨਾਂ ਦੀ ਸਰਕਾਰ’ ਨਾ ਬਣ ਸਕੇ, ਇਸ ਲਈ ਅੰਦੋਲਨ ਨੂੰ ਕਮਜ਼ੋਰ ਕਰਣ ਦੀ ਕੀਤੀ ਗਈ ਕੋਸ਼ਿਸ਼ : ਵੀ.ਐਮ. ਸਿੰਘ
ਰਾਜਮਾਰਗ ਦੇ ਇਸ ਹਿੱਸੇ ’ਤੇ ਦੋਵਾਂ ਪਾਸੇ ਬੈਰੀਕੇਡਸ ਅਤੇ ਕੰਢਿਆਲੀ ਤਾਰ ਲਗਾ ਕੇ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੀ ਅਗਵਾਈ ਵਿਚ ਕਿਸਾਨ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇੱਥੇ ਪਿਛਲੇ ਸਾਲ 28 ਨਵੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪੱਛਮੀ ਉਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਉਤਰਾਖੰਡ ਤੋਂ ਕਿਸਾਨ ਗਾਜੀਪੁਰ ਸਰਹੱਦ ’ਤੇ ਇੱਕਠੇ ਹੋਏ ਹਨ। ਦਿੱਲੀ ਵਿਚ ਗਣਤੰਤਰ ਦਿਵਸ ’ਤੇ ਹੋਈ ਹਿੰਸਾ ਦੇ ਬਾਅਦ ਤੋਂ ਇਹ ਪ੍ਰਦਰਸ਼ਨ ਕਮਜ਼ੋਰ ਪੈਂਦਾ ਦਿਖ ਰਿਹਾ ਸੀ ਪਰ ਮੁਜੱਫਰਨਗਰ ਵਿਚ ਕਿਸਾਨਾਂ ਦੀ ਮਹਾਂਪੰਚਾਇਤ ਨੇ ਇਸ ਵਿਚ ਊਰਜਾ ਦਾ ਸੰਚਾਰ ਕੀਤਾ ਅਤੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਗਾਜੀਪੁਰ ਸਰਹੱਦ ’ਤੇ ਪ੍ਰਦਸ਼ਨ ਵਿਚ ਸ਼ਾਮਲ ਹੋਣ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਨਾ ਸਰਕਾਰ ਦਾ ਸਿਰ ਝੁਕਣ ਦਿਆਂਗੇ, ਨਾ ਕਿਸਾਨ ਦੀ ਪੱਗ
ਗਾਜੀਆਬਾਦ ਪ੍ਰਸ਼ਾਸਨ ਮੁਤਾਬਕ ਸੀਨੀਅਰ ਪੁਲਸ ਅਧਿਕਾਰੀਆਂ ਨੇ ਗਾਜੀਪੁਰ ਸਰਹੱਦ ’ਤੇ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨ ਸਥਾਨ ’ਤੇ ਆ ਰਹੇ ਜਾਂ ਸਥਾਨ ਤੋਂ ਜਾ ਰਹੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਾਨ ਦੀ ਨਿਗਰਾਨੀ ਲਈ ਡਰੋਨ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ, ‘ਹਾਲਾਤ ਕਾਬੂ ਵਿਚ ਹਨ ਅਤੇ ਉਨ੍ਹਾਂ ’ਤੇ ਨਿਯਮਿਤ ਰੂਪ ਨਾਲ ਨਜ਼ਰ ਰੱਖੀ ਜਾ ਰਹੀ ਹੈ।’ ਇਸ ਦੌਰਾਨ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਦੇ ਬਾਵਜੂਦ ਪ੍ਰਦਰਸ਼ਨ ਸਥਾਨ ’ਤੇ ਡੇਰਾ ਲਾ ਕੇ ਬੈਠੇ ਕਿਸਾਨਾਂ ਦੇ ਸਮੂਹਾਂ ਨੂੰ ਲੋਕ ਗੀਤ ’ਤੇ ਨੱਚਦੇ ਦੇਖਿਆ ਗਿਆ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨ ਹਰਿਆਣਾ ਅਤੇ ਉਤਰ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ: ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਿਸਾਨੀਂ ਸੰਘਰਸ਼ ’ਚ ਮੁੜ ਤੋਂ ਰੂਹ ਫੂਕਣ ਵਾਲੇ ਟਿਕੈਤ ਦੀ ਕਹਾਣੀ ਆਪਣਿਆਂ ਤੇ ਪਰਾਇਆਂ ਦੀ ਜ਼ੁਬਾਨੀ
NEXT STORY