ਹਰਿਆਣਾ- ਦਿੱਲੀ-ਐੱਨ.ਸੀ.ਆਰ. ’ਚ ਫ਼ੈਲੇ ਪ੍ਰਦੂਸ਼ਣ ਦਰਮਿਆਨ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਮਾਮਲਾ ਇਕ ਵਾਰ ਫਿਰ ਉੱਠ ਗਿਆ ਹੈ। ਦਿੱਲੀ ਅਤੇ ਉਸ ਦੇ ਨਾਲ ਲੱਗਦੇ ਸ਼ਹਿਰਾਂ ’ਚ ਹਵਾ ਦਾ ਬਹੁਤ ਬੁਰਾ ਹਾਲ ਹੈ। ਇਸ ਵਿਚ ਹਰਿਆਣਾ ਕਾਂਗਰਸ ਨੇਤਾ ਭੂਪਿੰਦਰ ਸਿੰਘ ਹੁੱਡਾ ਦਾ ਪਰਾਲੀ ਸਾੜਨ ਦੇ ਮਾਮਲੇ ’ਤੇ ਬਿਆਨ ਸਾਹਮਣੇ ਆਇਆ ਹੈ। ਇਕ ਨਿਊਜ਼ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਤੋਂ ਲਿਖਿਆ,‘‘ਕਿਸਾਨ ਇਸ ਨੂੰ ਸਾੜਨ ਲਈ ਮਜ਼ਬੂਰ ਹਨ। ਸਰਕਾਰ ’ਤੇ ਇਸ ’ਤੇ ਐੱਮ.ਐੱਸ.ਪੀ. ਤੈਅ ਕਰੇ, ਕਿਸਾਨਾਂ ਤੋਂ ਖਰੀਦੇ ਅਤੇ ਬਿਜਲੀ ਉਤਪਾਦਨ ਵਰਗੇ ਉਦੇਸ਼ਾਂ ਲਈ ਇਸ ਦਾ ਇਸਤੇਮਾਲ ਕਰੇ।’’
ਦੱਸਣਯੋਗ ਹੈ ਕਿ ਐੱਨ.ਸੀ.ਆਰ. ’ਚ ਨੋਇਡਾ ਸ਼ਨੀਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ, ਜਦੋਂਕਿ ਪ੍ਰਦੂਸ਼ਣ ਦੇ ਮਾਮਲੇ ’ਚ ਗੁਰੂਗ੍ਰਾਮ ਦੂਜੇ ਨੰਬਰ ਅਤੇ ਫਰੀਦਾਬਾਦ ਤੀਜੇ ਨੰਬਰ ’ਤੇ ਰਿਹਾ। ਐੱਨ.ਸੀ.ਆਰ. ਦੇ ਸਾਰੇ ਪ੍ਰਮੁੱਖ ਸ਼ਹਿਰ ਬੇਹੱਦ ਗੰਭੀਰ ਸ਼੍ਰੇਣੀ ’ਚ ਹਨ। ਉੱਥੇ ਹੀ ਪ੍ਰਦੂਸ਼ਣ ਕਾਰਨ ਦਿੱਲੀ ’ਚ ਲਾਕਡਾਊਨ ਲਗਾ ਦਿੱਤੀ ਗਿਆ ਹੈ।
ਇਹ ਵੀ ਪੜ੍ਹੋ : ਮਣੀਪੁਰ ’ਚ ਅੱਤਵਾਦੀ ਹਮਲਾ: ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ ਸਮੇਤ 5 ਜਵਾਨ ਸ਼ਹੀਦ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮਾਇਆਵਤੀ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੀ ਪ੍ਰਿਯੰਕਾ ਗਾਂਧੀ, ਮਾਂ ਦੇ ਦਿਹਾਂਤ ’ਤੇ ਪ੍ਰਗਟ ਕੀਤਾ ਸੋਗ
NEXT STORY