ਨਵੀਂ ਦਿੱਲੀ— ਪੂਰੇ ਦੇਸ਼ 'ਚ ਇਸ ਸਮੇਂ ਲਾਕਡਾਊਨ ਲੱਗਿਆ ਹੋਇਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲਾਕਡਾਊਨ ਨਾਲ ਬਹੁਤ ਮਾਮਲੇ ਸਾਹਮਣੇ ਆਏ ਹਨ। ਕਿਸਾਨ ਵੀ ਲਾਕਡਾਊਨ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਲਾਕਡਾਊਨ ਕਾਰਨ ਕਿਸਾਨਾਂ ਦਾ ਹਜ਼ਾਰਾਂ ਕੁਇੰਟਲ ਪਿਆਜ਼ ਖੇਤਾਂ 'ਚ ਸੜ ਰਿਹਾ ਹੈ।
ਦਰਅਸਲ ਖਰਗੋਨ ਜ਼ਿਲ੍ਹੇ 'ਚ ਹਾਲਾਤ ਇਹ ਹਨ ਕਿ ਮਜ਼ਬੂਰੀ 'ਚ ਕਿਸਾਨਾਂ ਨੂੰ ਖੇਤਾਂ 'ਚ ਸੜ ਰਹੇ ਪਿਆਜ਼ ਸੁੱਟਣੇ ਪੈ ਰਹੇ ਹਨ। ਕਰਜ਼ਦਾਰ ਕਿਸਾਨਾਂ ਨੂੰ ਫਸਲ ਬਰਬਾਦ ਹੋਣ ਨਾਲ ਕਰਜ਼ਾ ਚੁਕਾਉਣ ਦੀ ਚਿੰਤਾ ਸਤਾ ਰਹੀ ਹੈ। ਸੁੱਟੇ ਹੋਏ ਪਿਆਜ਼ ਖੇਤ 'ਚ ਪਏ ਹੋਏ ਹਨ।
ਜ਼ਿਲ੍ਹੇ ਦੇ ਮੁੱਖ ਦਫਤਰ ਤੋਂ 70 ਕਿਲੋਮੀਟਰ ਦੂਰ ਬੇੜੀਆ ਤੇ ਨੇੜੇ ਦੇ ਖੇਤਰਾਂ 'ਚ ਵੱਡੀ ਮਾਤਰਾ 'ਚ ਖੇਤਾਂ 'ਤੇ ਲੱਗੀ ਪਿਆਜ਼ ਫਸਲ ਬਰਬਾਦ ਹੋ ਗਈ ਹੈ। ਲਾਕਡਾਊਨ ਕਾਰਨ ਕਈ ਕਿਸਾਨ ਪਿਆਜ਼ ਨਹੀਂ ਲਿਆ ਰਹੇ ਹਨ। ਜ਼ਿਆਦਤਰ ਖੇਤਾਂ 'ਚ ਹਜ਼ਾਰਾਂ ਕੁਇੰਟਲ ਪਿਆਜ਼ ਸੜ ਰਿਹਾ ਹੈ।
ਮਜ਼ਦੂਰ ਨਾ ਮਿਲਣ ਤੇ ਮੰਡੀ ਨਾ ਖੁੱਲ੍ਹਣ ਕਾਰਨ ਕਿਸਾਨਾਂ ਦਾ ਹਜ਼ਾਰਾਂ ਕੁਇੰਟਲ ਪਿਆਜ਼ ਬਰਬਾਦ ਹੋ ਰਿਹਾ ਹੈ। ਕਰਜ਼ਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਰਬਾਦ ਹੋਏ ਪਿਆਜ਼ ਦੇਖ ਕੇ ਕਰਜ਼ਾ ਦੇਣ ਦੀ ਚਿੰਤਾ ਲੱਗੀ ਹੋਈ ਹੈ। ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋਣ ਕਾਰਨ ਕਿਸਾਨ ਸਰਕਾਰ ਤੋਂ ਉਮੀਦ ਲਗਾਏ ਬੈਠੇ ਹਨ।
ਸਬਜੀ ਵੇਚਣ ਵਾਲੇ ਤੋਂ ਪਹਿਲਾਂ ਪੁੱਛਿਆ ਧਰਮ, ਫਿਰ ਕੀਤੀ ਕੁੱਟਮਾਰ
NEXT STORY