ਨਵੀਂ ਦਿੱਲੀ— ਕੇਂਦਰ ਦੇ ਨਵੇਂ 3 ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਅੰਨਦਾਤਾ ਦਿੱਲੀ ਦੀਆਂ ਸੜਕਾਂ 'ਤੇ ਡਟਿਆ ਹੋਇਆ ਹੈ। ਕੇਂਦਰ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਬਿੱਲ ਕਿਸਾਨਾਂ ਦੇ ਫਾਇਦੇ ਲਈ ਹਨ ਪਰ ਕਿਸਾਨਾਂ ਨੂੰ ਡਰ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਤਮ ਹੋ ਜਾਵੇਗੀ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਅੱਜ ਯਾਨੀ ਕਿ ਮੰਗਲਵਾਰ ਨੂੰ ਕੇਂਦਰ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋ ਰਹੀ ਹੈ, ਜੋ ਕਿ ਬਿਨਾਂ ਸ਼ਰਤ 'ਤੇ ਹੋ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਬੈਠਕ 'ਚ ਹਿੱਸਾ ਲੈਣ ਤੋਂ ਪਹਿਲਾਂ ਕਿਹਾ ਗਿਆ ਕਿ ਅਸੀਂ ਜ਼ਰੂਰ ਜਾ ਰਹੇ ਹਾਂ ਪਰ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਨਹੀਂ ਪਰਤਾਂਗੇ।

ਦੱਸ ਦੇਈਏ ਕਿ ਕਿਸਾਨ ਦਿੱਲੀ ਦੇ ਸਿੰਘੂ-ਟਿਕਰੀ ਬਾਰਡਰ ਅਤੇ ਦਿੱਲੀ-ਯੂ. ਪੀ. ਬਾਰਡਰਾਂ 'ਤੇ ਡਟੇ ਹੋਏ ਹਨ। ਕਿਸਾਨਾਂ ਦੇ ਫ਼ੌਲਾਦੀ ਹੌਂਸਲੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਨਾਲ ਖੜ੍ਹਾ ਹੈ। ਸੜਕਾਂ 'ਤੇ ਡਟੇ ਕਿਸਾਨਾਂ ਕੜਾਕੇ ਦੀ ਠੰਡ 'ਚ ਵੀ ਹਿੰਮਤ ਨਹੀਂ ਹਾਰ ਰਹੇ। ਆਪਣੇ ਹੱਕ ਲਈ ਲੜਣਾ ਗਲਤ ਨਹੀਂ ਹੈ। ਆਪਣੇ ਘਰ-ਬਾਰ ਛੱਡ ਕੇ ਕਿਸਾਨ ਆਪਣੇ ਹੱਕਾਂ ਲਈ ਡਟਿਆ ਹੋਇਆ ਹੈ। ਦਿੱਲੀ ਚਲੋ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨ ਆਪਣੇ ਨਾਲ ਕਰੀਬ-ਕਰੀਬ 6 ਮਹੀਨਿਆਂ ਦਾ ਰਾਸ਼ਨ ਲੈ ਕੇ ਤੁਰੇ ਹਨ।

ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡਟੇ ਹਨ। ਦਿਨ 'ਚ ਧਰਨਾ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਕਿ ਆਖ਼ਰਕਾਰ ਸਰਕਾਰ ਸਾਡੀਆਂ ਮੰਗਾਂ ਨੂੰ ਮੰਨੇਗੀ। ਕੜਾਕੇ ਦੀ ਠੰਡ 'ਚ ਵੀ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ।

ਬਾਰਡਰਾਂ 'ਤੇ ਡਟੇ ਕਿਸਾਨ ਸੜਕਾਂ 'ਤੇ ਰੋਟੀ-ਪਾਣੀ ਬਣਾ ਰਿਹਾ ਹੈ, ਬਸ ਇੰਨਾ ਹੀ ਨਹੀਂ ਅੰਨਦਾਤਾ ਸੜਕਾਂ 'ਤੇ ਹੀ ਸੁੱਤਾ ਹੈ। ਲੰਬੀ ਜਦੋ-ਜਹਿੱਦ ਅਤੇ ਕਈ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਕਿਸਾਨਾਂ ਨੇ ਦਿੱਲੀ ਕੂਚ ਕੀਤਾ ਹੈ।

ਹੱਕਾਂ ਦੀ ਲੜਾਈ ਲਈ ਡਟੇ ਕਿਸਾਨ ਖੁਦ ਹੀ ਆਪਣੇ ਹੱਥਾਂ ਨਾਲ ਲੰਗਰ ਪਕਾ ਰਹੇ ਹਨ ਪਰ ਚਿਹਰੇ 'ਤੇ ਮੁਸਕਰਾਹਟ ਨਹੀਂ ਗਈ, ਇਹ ਵੱਡੇ ਜਿਗਰੇ ਵਾਲੀ ਗੱਲ ਹੈ।

ਪ੍ਰਦਰਸ਼ਨ ਕਰ ਰਹੇ ਕਿਸਾਨ ਆਪਣੇ ਟਰੈਕਟਰਾਂ-ਟਰਾਲੀਆਂ ਨਾਲ ਪੁੱਜੇ ਹਨ ਅਤੇ ਚਿੰਤਾਵਾਂ ਨੂੰ ਲਾਂਭੇ ਕਰ ਕਿਸਾਨ ਆਪਣੀਆਂ ਗੱਡੀਆਂ ਅਤੇ ਸੜਕਾਂ 'ਤੇ ਆਰਾਮ ਕਰ ਰਹੇ ਹਨ।

ਦੁੱਖ ਦੀ ਗੱਲ ਇਹ ਵੀ ਹੈ ਕਿ ਕੁਝ ਲੋਕ ਉਨ੍ਹਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਵੀ ਕਰਾਰ ਦੇ ਰਹੇ ਹਨ, ਜੋ ਕਿ ਗਲਤ ਗੱਲ ਹੈ। ਜਿਸ ਕਾਰਨ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਟਰੈਕਟਰਾਂ 'ਤੇ ਸਵਾਰ ਹੋ ਕੇ ਇਹ ਨਾਅਰਾ ਦਿੱਤਾ ਅਤੇ ਬਕਾਇਦਾ ਤਖ਼ਤੀਆਂ ਫੜੀਆਂ ਹਨ ਕਿ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।

ਇਸ ਖ਼ਬਰ 'ਤੇ ਕੀ ਹੈ ਤੁਹਾਡੀ ਰਾਏ, ਕਮੈਂਟ ਬਾਕਸ 'ਚ ਕਰੋ ਰਿਪਲਾਈ
ਕੇਂਦਰ ਨੂੰ MSP 'ਤੇ ਲਿਖਤੀ ਭਰੋਸਾ ਦੇਣ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ : ਅਜੇ ਚੌਟਾਲਾ
NEXT STORY