ਸੋਨੀਪਤ (ਬਿਊਰੋ)- ਕਿਸਾਨ ਅੰਦੋਲਨ ਦਾ ਇਕ ਸਾਲ ਪੂਰੇ ਹੋਣ ’ਤੇ ਇਕ ਵਾਰ ਫਿਰ ਕੁੰਡਲੀ ਬਾਰਡਰ ’ਤੇ ਕਿਸਾਨ ਦਸਤਕ ਦੇਣਗੇ। ਐਤਵਾਰ ਨੂੰ ਕੁੰਡਲੀ ਬਾਰਡਰ ਤੋਂ ਪਹਿਲਾਂ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਦੇ ਗੇਟ ’ਤੇ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਇਕੱਠੇ ਹੋਣਗੇ। ਇਸ ਕਿਸਾਨ ਪੰਚਾਇਤ ’ਚ ਲਗਭਗ ਅੱਧੀ ਦਰਜਨ ਮੰਗਾਂ ’ਤੇ ਚਰਚਾ ਨਾਲ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਜਾਵੇਗਾ।
ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਯੂਨਾਈਟਿਡ ਕਿਸਾਨ ਮੋਰਚਾ ਦੇ ਅਹੁਦੇਦਾਰਾਂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਅਤੇ ਅਭਿਮਨਿਊ ਕੁਹਾੜ ਨੇ ਕਿਸਾਨ ਪੰਚਾਇਤ ਦਾ ਐਲਾਨ ਕੀਤਾ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਪੰਜਾਬ ਦੀਆਂ 16-17 ਜਥੇਬੰਦੀਆਂ ਅੱਜ ਵੀ ਉਨ੍ਹਾਂ ਨਾਲ ਹੈ। ਜਗਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ 11 ਦਸੰਬਰ ਨੂੰ ਕਿਸਾਨਾਂ ਨੇ ਜਿਨ੍ਹਾਂ ਸ਼ਰਤਾਂ ’ਤੇ ਅੰਦੋਲਨ ਮੁਲਤਵੀ ਕੀਤਾ ਸੀ ਉਨ੍ਹਾਂ ’ਚ ਜ਼ਿਆਦਾਤਰ ਨੂੰ ਸਰਕਾਰ ਨੇ ਇਕ ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਇਕ ਵਾਰ ਫਿਰ ਅੰਦੋਲਨ ਵੱਲ ਮੁੜਨਾ ਪਵੇਗਾ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣਾ, ਜੇਲ੍ਹ ’ਚ ਬੰਦ ਕਿਸਾਨਾਂ ਨੂੰ ਬਾਹਰ ਲਿਆਉਣਾ, ਐੱਮ. ਐੱਸ. ਪੀ. ਗਰੰਟੀ ਐਕਟ ਲਾਗੂ ਕਰਨਾ, ਐੱਨ. ਆਰ. ਆਈ. ’ਤੇ ਪਾਬੰਦੀ ਹਟਾਉਣ ਵਰਗੀਆਂ ਮੰਗਾਂ ਸ਼ਾਮਲ ਹਨ। ਓਧਰ ਗੁਰਨਾਮ ਚੜੂਨੀ ਨੂੰ ਲੈ ਕੇ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੋਰਚਾ ਗੈਰ-ਸਿਆਸੀ ਹੈ ਅਤੇ ਸਿਰਫ ਗੈਰ-ਸਿਆਸੀ ਲੋਕ ਹੀ ਉਨ੍ਹਾਂ ਨਾਲ ਜੁੜੇ ਹਨ।
ਕੈਬ 'ਚ ਔਰਤ ਨਾਲ ਛੇੜਛਾੜ, ਵਿਰੋਧ ਕਰਨ 'ਤੇ 10 ਮਹੀਨੇ ਦੀ ਮਾਸੂਮ ਚੱਲਦੀ ਗੱਡੀ 'ਚੋਂ ਬਾਹਰ ਸੁੱਟੀ
NEXT STORY