Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 15, 2026

    4:11:46 PM

  • punjab police  women asi

    ਪੰਜਾਬ 'ਚ ਮਨੁੱਖਤਾ ਸ਼ਰਮਸਾਰ : ਮਹਿਲਾ ASI ਵੱਲੋਂ...

  • america loss of 2000 crores

    'ਅਮਰੀਕਾ ਨੂੰ 2000 ਕਰੋੜ ਦਾ ਨੁਕਸਾਨ!"; ਫ਼ਾਰਸ ਦੀ...

  • excitement in the market sensex nifty closed with increase

    ਡੋਨਾਲਡ ਟਰੰਪ ਦੇ ਬਿਆਨ ਕਾਰਨ ਸ਼ੇਅਰ ਬਾਜ਼ਾਰ 'ਚ ਭਰਿਆ...

  • gary collection gurpreet singh gary

    ਵੱਡੀ ਖ਼ਬਰ : ਗੈਰੀ ਕਲੈਕਸ਼ਨ ਦੇ ਮਾਲਕ ਦੀ ਸ਼ੱਕੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚਿੱਟੀ ਕ੍ਰਾਂਤੀ ਦੇ ਨਾਂ ’ਤੇ ‘ਚਿੱਟਾ ਜ਼ਹਿਰ’

BLOG News Punjabi(ਬਲਾਗ)

ਚਿੱਟੀ ਕ੍ਰਾਂਤੀ ਦੇ ਨਾਂ ’ਤੇ ‘ਚਿੱਟਾ ਜ਼ਹਿਰ’

  • Edited By Rakesh,
  • Updated: 27 Feb, 2026 07:43 PM
Blog
white poison in the name of white revolution
  • Share
    • Facebook
    • Tumblr
    • Linkedin
    • Twitter
  • Comment

ਭਾਰਤ ਅੱਜ ਮਾਣ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੋਣ ਦਾ ਦਾਅਵਾ ਕਰਦਾ ਹੈ। ਗਲੋਬਲ ਦੁੱਧ ਉਤਪਾਦਨ ’ਚ ਸਾਡੀ ਹਿੱਸੇਦਾਰੀ ਲੱਗਭਗ 25 ਫੀਸਦੀ ਹੈ। ਅੰਕੜਿਆਂ ਦੀ ਬਾਜ਼ੀਗਰੀ ’ਚ ਅਸੀਂ ਨੰਬਰ ਵਨ ਹਾਂ ਪਰ ਕੀ ਕਦੇ ਅਸੀਂ ਉਸ ਦੁੱਧ ਦੇ ਗਿਲਾਸ ਦੀ ਗਹਿਰਾਈ ’ਚ ਝਾਤੀ ਮਾਰ ਕੇ ਦੇਖਿਆ ਹੈ ਜਿਸ ਨੂੰ ਅਸੀਂ ‘ਅੰਮ੍ਰਿਤ’ ਸਮਝ ਕੇ ਆਪਣੇ ਬੱਚਿਆਂ ਨੂੰ ਪਿਲਾਉਂਦੇ ਹਾਂ? ਤਾਜ਼ਾ ਰਿਪੋਰਟਾਂ ਅਤੇ ਅਖਬਾਰਾਂ ਦੇ ਦਾਅਵੇ ਹੈਰਾਨ ਕਰਨ ਵਾਲੇ ਹੀ ਨਹੀਂ, ਸਗੋਂ ਰੂਹ ਕੰਬਾਅ ਦੇਣ ਵਾਲੇ ਹਨ। ਕਿਉਂਕਿ ਬਦਕਿਸਮਤੀ ਨਾਲ ਅੱਜ ਦੇਸ਼ ਭਰ ’ਚ ਜਾਂਚਿਆ ਗਿਆ ਦੁੱਧ ਦਾ ਹਰ ਤਿੰਨ ’ਚੋਂ ਇਕ ਨਮੂਨਾ ਫੇਲ ਹੋ ਰਿਹਾ ਹੈ। ਇਹ ਮਹਿਜ਼ ਇਕ ਅੰਕੜਾ ਨਹੀਂ ਹੈ, ਸਗੋਂ ਸਾਡੇ ਜਨਤਕ ਸਿਹਤ ਤੰਤਰ ਦੀ ਅਸਫਲਤਾ ਦਾ ਅਲਾਰਮ ਹੈ।

ਐੱਫ. ਐੱਸ. ਐੱਸ. ਏ. ਆਈ. ਦੀ ਰਿਪੋਰਟ ਅਨੁਸਾਰ ਸਾਲ 2015 ਤੋਂ 2018 ਦੇ ਵਿਚਾਲੇ ਦੁੱਧ ’ਚ ਮਿਲਾਵਟ ਦਾ ਗ੍ਰਾਫ 16.64 ਫੀਸਦੀ ਸੀ, ਜੋ 2022 ਤੱਕ ਵਧ ਕੇ 38 ਫੀਸਦੀ ਤੱਕ ਪਹੁੰਚ ਗਿਆ। ਭਾਵ ਲੱਗਭਗ ਹਰ ਤੀਜਾ ਗਿਲਾਸ ਮਿਲਾਵਟੀ ਹੈ।

ਉੱਤਰ ਭਾਰਤੀ ਰਾਜਾਂ ’ਚ ਇਹ ਸਮੱਸਿਆ ਵੱਧ ਭਿਆਨਕ ਹੈ। ਦੁੱਧ ਦੇ ਨਮੂਨਿਆਂ ’ਚ ‘ਨਾਨ-ਕਨਫਰਮਿੰਗ’ ਹੋਣ ਦੀ ਦਰ ਉੱਤਰ ਭਾਰਤ ’ਚ ਕਰੀਬ 47 ਫੀਸਦੀ ਤੱਕ ਪਾਈ ਗਈ ਹੈ।

ਪਰ ਸਮੱਸਿਆ ਇੰਨੀ ਹੀ ਨਹੀਂ ਹੈ ਕਿ ਦੁੱਧ ’ਚ ਮਿਲਾਵਟ ਦੇ ਅੰਕੜੇ ਖ਼ਤਰਨਾਕ ਪੱਧਰ ’ਤੇ ਪਹੁੰਚ ਗਏ ਹਨ, ਚੁਣੌਤੀ ਇਹ ਹੈ ਕਿ ਦੇਸ਼ ਦੀ ਸਿਹਤ ਨਾਲ ਜੁੜੇ ਇਸ ਗੰਭੀਰ ਮਾਮਲੇ ਨੂੰ ਲੈ ਕੇ ਸਾਡਾ ਤੰਤਰ ਕਿੰਨਾ ਲਾਪ੍ਰਵਾਹ ਹੈ।

ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਇਕ ਰਿਪੋਰਟ ਦੱਸਦੀ ਹੈ ਕਿ ਪਿਛਲੇ 5 ਸਾਲਾਂ ’ਚ ਡੇਅਰੀ ਉਤਪਾਦਾਂ ’ਚ ਮਿਲਾਵਟ ਦੇ 490 ਕੇਸ ਦਰਜ ਹੋਏ, 3.66 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਪਰ ਵਸੂਲੀ ਸਿਫ਼ਰ ਦੇ ਬਰਾਬਰ ਰਹੀ। ਜਦੋਂ ਕਾਨੂੰਨ ’ਤੇ ਅਮਲ ਹੀ ਨਹੀਂ ਹੁੰਦਾ, ਤਾਂ ਮਿਲਾਵਟਖੋਰਾਂ ਦੇ ਹੌਸਲੇ ਬੁਲੰਦ ਹੋਣਾ ਲਾਜ਼ਮੀ ਹੈ। ਕੀ ਅਸੀਂ ਕਦੇ ਸੋਚਿਆ ਹੈ ਕਿ ਉਸ ਇਕ ਗਿਲਾਸ ਮਿਲਾਵਟ ਵਾਲੇ ਦੁੱਧ ’ਚ ਅਸਲ ’ਚ ਕੀ ਹੈ?

ਅਸੀਂ ਅਕਸਰ ਸੋਚਦੇ ਹਾਂ ਕਿ ਮਿਲਾਵਟ ਦਾ ਮਤਲਬ ਸਿਰਫ਼ ਦੁੱਧ ’ਚ ਪਾਣੀ ਮਿਲਾਉਣਾ ਹੈ। ਕਾਸ਼ ਅਜਿਹਾ ਹੀ ਹੁੰਦਾ! ਪਾਣੀ ਨਾਲ ਸਿਰਫ ਪੋਸ਼ਣ ਘੱਟ ਹੁੰਦਾ ਹੈ ਪਰ ਅੱਜ ਜੋ ਮਿਲਾਇਆ ਜਾ ਰਿਹਾ ਹੈ ਉਹ ਸਿੱਧਾ ਮੌਤ ਦਾ ਸਾਮਾਨ ਹੈ! ਮੁਨਾਫ਼ਾਖੋਰਾਂ ਦੇ ਲਾਲਚ ਦੀ ਇੰਤਹਾ ਇਹ ਹੈ ਕਿ ਦੁੱਧ ’ਚ ਝੱਗ ਬਣਾਉਣ ਅਤੇ ਫੈਟ ਦਿਖਾਉਣ ਲਈ ਵਾਸ਼ਿੰਗ ਪਾਊਡਰ ਅਤੇ ਯੂਰੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇਕ ਜਗ-ਜ਼ਾਹਿਰ ਤੱਥ ਹੈ ਕਿ ਯੂਰੀਆ ਸਾਡੇ ਗੁਰਦਿਆਂ ’ਤੇ ਸਿੱਧਾ ਵਾਰ ਕਰਦਾ ਹੈ।

ਇਸ ਤੋਂ ਇਲਾਵਾ ਦੁੱਧ ਨੂੰ ਚਿੱਟਾ ਅਤੇ ਗਾੜ੍ਹਾ ਦਿਖਾਉਣ ਲਈ ਘਟੀਆ ਦਰਜੇ ਦਾ ਤੇਲ ਅਤੇ ਕਾਸਟਿਕ ਸੋਡਾ ਮਿਲਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ। ਦੁੱਧ ਨੂੰ ਲੰਬੇ ਸਮੇਂ ਤੱਕ ਫਟਣ ਤੋਂ ਬਚਾਉਣ ਲਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਹੁੰਦੀ ਹੈ, ਜੋ ਭਵਿੱਖ ’ਚ ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ ਪਰ ਲਾਭ ਦੀ ਅੰਨ੍ਹੀ ਦੌੜ ਮਾਸੂਮਾਂ ਦੀ ਸਿਹਤ ਨੂੰ ਕਿੰਨੀ ਹਾਨੀ ਪਹੁੰਚਾ ਰਹੀ ਹੈ, ਇਸ ਗੱਲ ਦੀ ਨਾਜ਼ੁਕਤਾ ਨੂੰ ਬਿਨਾਂ ਕੋਈ ਸਮਾਂ ਗੁਆਏ ਸਮਝ ਜਾਈਏ ਤਾਂ ਇਹ ਜ਼ਰੂਰੀ ਹੈ। ਨਹੀਂ ਤਾਂ ਜੋ ਭਾਰਤ ਅੱਜ ਇਸ ਗੱਲ ’ਤੇ ਮਾਣ ਕਰ ਰਿਹਾ ਹੈ ਕਿ ਉਹ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਹੈ, ਉਸ ਨੂੰ ਬੱਚਿਆਂ ਅਤੇ ਨੌਜਵਾਨਾਂ ਦੀ ਸਭ ਤੋਂ ਖ਼ਰਾਬ ਸਿਹਤ ਵਾਲਾ ਦੇਸ਼ ਬਣਨ ’ਚ ਦੇਰ ਨਹੀਂ ਲੱਗੇਗੀ।

ਇਕ ਮਾਂ ਜਦੋਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਇਸ ਭਰੋਸੇ ਨਾਲ ਕਿ ਉਹ ਉਸ ਨੂੰ ਸਿਹਤਮੰਦ ਪੋਸ਼ਣ ਦੇ ਰਹੀ ਹੈ ਪਰ ਕੀ ਉਸ ਮੁਨਾਫ਼ਾਖੋਰ ਨੂੰ ਜ਼ਰਾ ਵੀ ਪਛਤਾਵਾ ਹੁੰਦਾ ਹੈ ਜੋ ਚੰਦ ਰੁਪਇਆਂ ਲਈ ਇਕ ਮਾਂ ਦੀ ਮਮਤਾ ਨਾਲ ਧੋਖਾ ਕਰ ਰਿਹਾ ਹੈ? ਇਹ ਸਿਰਫ ਇਕ ਆਰਥਿਕ ਅਪਰਾਧ ਨਹੀਂ ਹੈ, ਇਹ ਨੈਤਿਕ ਪਤਨ ਦਾ ਸਿਖਰ ਹੈ।

ਅਸਲ ’ਚ ਭਾਰਤ ’ਚ ਦੁੱਧ ਉਤਪਾਦਨ ਨਿਰੰਤਰ ਵਧਿਆ ਹੈ। ਇਹ ਪੇਂਡੂ ਆਰਥਿਕਤਾ ਦੀ ਸ਼ਕਤੀ ਹੈ ਪ੍ਰੰਤੂ ਉਤਪਾਦਨ ਦੀ ਗਤੀ ਜੇਕਰ ਗੁਣਵੱਤਾ ਦੀ ਨਿਗਰਾਨੀ ਤੋਂ ਤੇਜ਼ ਹੋ ਜਾਵੇ, ਤਾਂ ਸੰਤੁਲਨ ਵਿਗੜਦਾ ਹੈ। ਮੰਗ ਵਧਦੀ ਹੈ, ਮੁਕਾਬਲਾ ਵਧਦਾ ਹੈ ਅਤੇ ਉੱਥੋਂ ਹੀ ਅਨੈਤਿਕ ਸ਼ਾਰਟਕੱਟ ਦਾ ਜਨਮ ਹੁੰਦਾ ਹੈ। ਜੇਕਰ ਨਿਰੀਖਣ ਪ੍ਰਣਾਲੀ ਗੈਰ-ਨਿਯਮਿਤ ਹੋਵੇ, ਜੇਕਰ ਸਜ਼ਾ ’ਚ ਦੇਰੀ ਹੋਵੇ, ਜੇਕਰ ਦੋਸ਼ੀਆਂ ਨੂੰ ਅਸਲ ਡਰ ਨਾ ਹੋਵੇ-ਤਾਂ ਮਿਲਾਵਟ ਇਕ ‘ਘੱਟ ਜੋਖਮ, ਵੱਧ ਲਾਭ’ ਦਾ ਵਪਾਰ ਬਣ ਜਾਂਦੀ ਹੈ।

ਸਮੇਂ-ਸਮੇਂ ’ਤੇ ਛਾਪੇਮਾਰੀ ’ਚ ਮਿਲਾਵਟੀ ਘਿਓ, ਖੋਆ ਅਤੇ ਦੁੱਧ ਦੀ ਵੱਡੀ ਮਾਤਰਾ ਜ਼ਬਤ ਹੁੰਦੀ ਹੈ। ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ ਪਰ ਕੀ ਅਸੀਂ ਇਹ ਦੇਖਿਆ ਕਿ ਕਿੰਨੇ ਮਾਮਲਿਆਂ ’ਚ ਤੁਰੰਤ ਅਤੇ ਸਖਤ ਸਜ਼ਾ ਹੋਈ? ਕਿੰਨੇ ਲਾਇਸੈਂਸ ਸਥਾਈ ਰੂਪ ’ਚ ਰੱਦ ਹੋਏ? ਕਿੰਨੀਆਂ ਟੈਸਟ ਰਿਪੋਰਟਾਂ ਜਨਤਕ ਤੌਰ ’ਤੇ ਉਪਲਬਧ ਕਰਵਾਈਆਂ ਗਈਆਂ ਤਾਂ ਜੋ ਨਾਗਰਿਕ ਖੁਦ ਗੁਣਵੱਤਾ ਜਾਣ ਸਕਣ। ਪਾਰਦਰਸ਼ਤਾ ਦੇ ਬਿਨਾਂ ਵਿਸ਼ਵਾਸ ਸੰਭਵ ਨਹੀਂ।

ਇਸ ਸਮੱਸਿਆ ’ਚ ਸਮਾਜ ਵੀ ਨਿਰਪੱਖ ਦਰਸ਼ਕ ਨਹੀਂ ਹੈ, ਅਸੀਂ ਇਕ ਜਾਗਰੂਕ ਨਾਗਰਿਕ ਦੇ ਨਾਤੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦੇ। ਅਸੀਂ ਸਸਤਾ ਬਦਲ ਚੁਣਦੇ ਹਾਂ, ਸੋਮਾ ਨਹੀਂ, ਲੇਬਲ ਨਹੀਂ ਪੜ੍ਹਦੇ। ਅਸੀਂ ਸਹੂਲਤ ਨੂੰ ਤਰਜੀਹ ਦਿੰਦੇ ਹਾਂ ਅਤੇ ਗੁਣਵੱਤਾ ਨੂੰ ਅੰਦਾਜ਼ੇ ’ਤੇ ਛੱਡ ਦਿੰਦੇ ਹਾਂ। ਜਦੋਂ ਖਪਤਕਾਰ ਸਵਾਲ ਪੁੱਛਣਾ ਬੰਦ ਕਰ ਦਿੰਦਾ ਹੈ, ਉਦੋਂ ਬਾਜ਼ਾਰ ਜਵਾਬਦੇਹੀ ਛੱਡ ਦਿੰਦਾ ਹੈ। ਨਤੀਜੇ ਵਜੋਂ ਅੱਜ ਮੁਨਾਫ਼ੇ ਦੀ ਇਹ ਅੰਨ੍ਹੀ ਦੌੜ ਸਾਨੂੰ ਉੱਥੇ ਲਿਜਾ ਰਹੀ ਹੈ ਜਿੱਥੇ ਅਸੀਂ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਜਵਾਨੀ ਆਉਣ ਤੋਂ ਪਹਿਲਾਂ ਹੀ ਬੀਮਾਰੀਆਂ ਦੇ ਬੋਝ ਹੇਠ ਦੱਬੀ ਜਾ ਰਹੀ ਹੈ।

ਅੱਜ ‘ਚਿੱਟੀ ਕ੍ਰਾਂਤੀ’ ‘ਚਿੱਟਾ ਸੰਕਟ’ ਬਣ ਚੁੱਕੀ ਹੈ। ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰੀ ਪੱਧਰ ’ਤੇ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਕਿ ਨਿਯਮਾਂ ਦੀ ਸਖਤੀ ਨਾਲ ਪਾਲਣਾ ਹੋਵੇ। ਨਿਯਮਿਤ ਵਿਗਿਆਨਕ ਪ੍ਰੀਖਣ ਲਾਜ਼ਮੀ ਹੋਣ ਅਤੇ ਉਨ੍ਹਾਂ ਦੀ ਰਿਪੋਰਟ ਜਨਤਕ ਪੋਰਟਲ ’ਤੇ ਉਪਲਬਧ ਕਰਵਾਈ ਜਾਵੇ। ਦੋਸ਼ੀਆਂ ਵਿਰੁੱਧ ਤੁਰੰਤ ਨਿਆਇਕ ਪ੍ਰਕਿਰਿਆ ਅਤੇ ਸਖਤ ਆਰਥਿਕ ਸਜ਼ਾ ਯਕੀਨੀ ਹੋਵੇ ਤਾਂ ਜੋ ਮਿਲਾਵਟ ਆਰਥਿਕ ਰੂਪ ’ਚ ਗੈਰ- ਲਾਭਕਾਰੀ ਹੋਵੇ।

ਖਪਤਕਾਰ ਦੇ ਪੱਧਰ ’ਤੇ ਵੀ ਜਾਗਰੂਕਤਾ ਉਪਲਬਧ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇ। ਇਸਦੇ ਲਈ ਪ੍ਰੀਖਣ ਕਿੱਟ, ਸੂਚਨਾ ਅਤੇ ਸ਼ਿਕਾਇਤ ਪ੍ਰਣਾਲੀ ਤੱਕ ਉਸਦੀ ਸਹਿਜ ਪਹੁੰਚ ਹੋਵੇ ਜੋ ਅੱਜ ਦੇ ਡਿਜੀਟਲ ਇੰਡੀਆ ’ਚ ਕੋਈ ਔਖਾ ਟੀਚਾ ਨਹੀਂ ਹੈ।

ਜੇਕਰ ਅਸੀਂ 21ਵੀਂ ਸਦੀ ਦੇ ਨੌਜਵਾਨ ਅਤੇ ਸਿਹਤਮੰਦ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੀ ਸਿਹਤ ਨੂੰ ਤਰਜੀਹ ਦੇਣੀ ਹੀ ਹੋਵੇਗੀ ਅਤੇ ਮਿਲਾਵਟ ਦੇ ਵਿਰੁੱਧ ਸਖਤ ਕਦਮ ਉਠਾਉਣੇ ਹੋਣਗੇ, ਕਿਉਂਕਿ ਦੁੱਧ ’ਚ ਮਿਲਾਵਟ ਸਿਰਫ ਕੁਝ ਸਵਾਰਥੀ ਅਤੇ ਮੁਨਾਫ਼ਾਖੋਰ ਲੋਕਾਂ ਵਲੋਂ ਕੀਤਾ ਗਿਆ ਆਰਥਿਕ ਅਪਰਾਧ ਨਹੀਂ ਹੈ ਸਗੋਂ ਇਹ ਦੇਸ਼ ਦੇ ਭਵਿੱਖ ਨਾਲ ਕੀਤਾ ਗਿਆ ਇਕ ਅਜਿਹਾ ਖਿਲਵਾੜ ਹੈ ਜਿਸ ਦੇ ਦੂਰਗਾਮੀ ਨਤੀਜੇ ਪੂਰੇ ਦੇਸ਼ ਨੂੰ ਭੁਗਤਣੇ ਹੋਣਗੇ।

ਡਾ. ਨੀਲਮ ਮਹੇਂਦਰ

  • White Poison
  • White Revolution
  • Milk Producing Countries
  • Global Milk Production

ਜਾਅਲੀ ਕਰੰਸੀ ਦਾ ਧੰਦਾ ਜ਼ੋਰਾਂ ’ਤੇ, ਦੇਸ਼ ਦੀ ਅਰਥਵਿਵਸਥਾ ਨੂੰ ਲੱਗ ਰਿਹਾ ਧੱਕਾ!

NEXT STORY

Stories You May Like

  • fake medicines  people  arrested  medical store
    ਦਵਾਈਆਂ ਦੇ ਨਾਂ 'ਤੇ ਵੇਚਿਆ ਜਾ ਰਿਹੈ 'ਜ਼ਹਿਰ' ! ਸਪਲਾਇਰ ਤੇ 2 ਮੈਡੀਕਲ ਸਟੋਰ ਸੰਚਾਲਕ ਕਾਬੂ
  • journalist gurdeep  fake journalist
    ਪੁਲਸ ਵਾਲਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਚੁੱਕਿਐ ਫਰਜ਼ੀ ਪੱਤਰਕਾਰ ਗੁਰਦੀਪ
  • white poison is becoming the root cause of diseases
    ਰਸੋਈ 'ਚ ਮੌਜੂਦ 'ਚਿੱਟਾ ਜ਼ਹਿਰ' ਬਣ ਰਿਹੈ ਬਿਮਾਰੀਆਂ ਦੀ ਜੜ੍ਹ, ਅੱਜ ਹੀ ਬਦਲੋ ਇਹ ਆਦਤ ਤੇ ਦੇਖੋ ਕਮਾਲ
  • donald trump airport
    ਅਮਰੀਕਾ 'ਚ ਟਰੰਪ ਯੁੱਗ ਦੀ ਸ਼ੁਰੂਆਤ ! ਰਾਸ਼ਟਰਪਤੀ ਦੇ ਨਾਂ 'ਤੇ ਰੱਖਿਆ ਜਾਵੇਗਾ ਏਅਰਪੋਰਟ ਦਾ ਨਾਂ
  • fraud case
    ਅਮਰੀਕਾ ਭੇਜਣ ਦੇ ਨਾਂ ’ਤੇ 51 ਲੱਖ ਦੀ ਠੱਗੀ
  • fraud case
    ਆਨਲਾਈਨ ਕ੍ਰਿਕਟ ਸੱਟੇਬਾਜ਼ੀ ਦੇ ਨਾਂ ’ਤੇ ਠੱਗੀ ਕਰਨ ਵਾਲਾ ਕਾਬੂ
  • fraud case in hoshiarpur
    ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
  • raw onion is equivalent to poison for these people
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਕੱਚਾ ਪਿਆਜ਼! ਅੱਜ ਹੀ ਹੋ ਜਾਓ ਸਾਵਧਾਨ
  • people are worried about the gas supply crisis
    LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • boy deadbody found from auto rickshaw in jalandha
    ਜਲੰਧਰ ਵਿਖੇ ਆਟੋ 'ਚੋਂ ਮਿਲੀ ਨੌਜਵਾਨ ਦੀ ਲਾਸ਼! ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • clash in jalandhar s dilkusha market medical store owner attacked
    ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...
  • punjab weather update
    ਪੰਜਾਬ 'ਚ ਤੇਜ਼ ਹਨੇਰੀ ਨਾਲ ਪਵੇਗਾ ਮੀਂਹ! ਇਨ੍ਹਾਂ ਤਾਰੀਖ਼ਾਂ ਲਈ ਹੋਈ ਵੱਡੀ...
  • ed raid on mp mittal
    ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ
  • 13 year old boy makes punjab proud in australia
    ਛੋਟੀ ਉਮਰ 'ਚ ਵੱਡਾ ਮੁਕਾਮ ਕੀਤਾ ਹਾਸਲ, ਜਵਾਕ ਨੇ ਅਸਟ੍ਰੇਲੀਆ ’ਚ ਵਧਾਇਆ ਪੰਜਾਬ...
Trending
Ek Nazar
liquor remove ban

ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ

64 closed suitcases found in rajesh khanna  s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

students who failed in 10th 12th class re exam

10ਵੀਂ-12ਵੀਂ 'ਚ ਫੇਲ੍ਹ ਹੋਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਮੁੜ ਹੋਣਗੇ ਪੇਪਰ, CM...

akshay kumar shared a story about the miracle of vaishno devi

ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ...

amsterdam airport kuwait airways plane

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ...

sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

ipl 2026

IPL 'ਚ ਖੇਡ ਰਹੇ ਖਿਡਾਰੀ 'ਤੇ ਲੱਗਾ ਬੈਨ!

suryakumar yadav

ਖੋਹੀ ਜਾ ਸਕਦੀ ਹੈ ਸੂਰਿਆਕੁਮਾਰ ਯਾਦਵ ਦੀ ਕਪਤਾਨੀ, TEAM INDIA ਤੋਂ ਵੀ ਹੋਵੇਗੀ...

recharge for 72 day

72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ...

rs 2000 for women

ਔਰਤਾਂ ਨੂੰ ਹਰ ਮਹੀਨੇ 2000 ਰੁਪਏ ਤੇ ਮੁਫ਼ਤ ਸਿਲੰਡਰ! ਤਾਮਿਲਨਾਡੂ ’ਚ ਭਾਜਪਾ ਨੇ...

xi jinping middle east

US-ਈਰਾਨ ਜੰਗ ਵਿਚਾਲੇ ਚੀਨ ਦੀ ਐਂਟਰੀ! ਸ਼ੀ ਜਿਨਪਿੰਗ ਨੇ ਪੇਸ਼ ਕੀਤਾ ਇਹ ਪ੍ਰਸਤਾਵ

punjab groom found online

ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • nepal administration
      ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ
    • misal satluj
      ਮਿਸਲ ਸਤਲੁਜ ਵੱਲੋਂ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਲਹਿਰ ਦੀ ਸ਼ੁਰੂਆਤ
    • failed peace talks
      ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!
    • control on crime
      ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ ਅੰਤਰਰਾਜੀ ਪੁਲਸ ’ਚ ਆਪਸੀ ਸਹਿਯੋਗ ਜ਼ਰੂਰੀ
    • strait of hormuz
      ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ
    • the   sacrilege law   is bound to have negative effects
      ‘ਬੇਅਦਬੀ ਕਾਨੂੰਨ’ ਦੇ ਮਾੜੇ ਪ੍ਰਭਾਵ ਪੈਣੇ ਲਾਜ਼ਮੀ
    • a pre election move by the government
      ਸਰਕਾਰ ਦੀ ਚੋਣਾਂ ਤੋਂ ਪਹਿਲਾਂ ਦੀ ਇਕ ਚਾਲ
    • increased gold and drug smuggling at airports
      ਹਵਾਈ ਅੱਡਿਆਂ ’ਤੇ ਵਧੀ ਸੋਨੇ ਤੇ ਨਸ਼ੇ ਦੀ ਸਮੱਗਲਿੰਗ, ਨਿਗਰਾਨੀ ਪੁਖਤਾ ਕਰਨ ਦੀ ਲੋੜ!
    • school education
      ਘਰਾਂ ਦਾ ਬਜਟ ਵਿਗਾੜਦੀ ਮਹਿੰਗੀ ਸਕੂਲ ਸਿੱਖਿਆ
    • elders should be empowered
      ਬਜ਼ੁਰਗਾਂ ਦਾ ਹੋਣਾ ਚਾਹੀਦਾ ਸਸ਼ਕਤੀਕਰਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +