ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਪੁੱਤ ਉਮਰ ਅਬਦੁੱਲਾ ਉਮਰਾ ਕਰਨ ਲਈ ਸਾਊਦੀ ਅਰਬ ਰਵਾਨਾ ਹੋ ਗਏ ਹਨ। ਉਮਰਾ ਨੂੰ ਹੱਜ ਦਾ ਹੀ ਛੋਟਾ ਰੂਪ ਮੰਨਿਆ ਜਾਂਦਾ ਹੈ। ਫਾਰੂਕ ਅਤੇ ਉਮਰ ਅਬਦੁੱਲਾ ਦੋਵੇਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ।
ਨੇਕਾਂ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ 'ਤੇ ਜਹਾਜ਼ 'ਚ ਉਡਾਣ ਦੌਰਾਨ ਆਪਣੇ ਪਿਤਾ ਨਾਲ ਲਈ ਗਈ ਤਸਵੀਰ ਪੋਸਟ ਕੀਤੀ। ਉਮਰ ਨੇ ਪੋਸਟ ਕੀਤਾ,''ਯਾ ਅੱਲਾਹ, ਮੈਂ ਉਮਰ ਕਰਨ ਦਾ ਇਰਾਦਾ ਰੱਖਦਾ ਹੈ, ਇਸ ਲਈ ਇਸ ਨੂੰ ਮੇਰੇ ਲਈ ਸੌਖਾ ਬਣਾਓ ਅਤੇ ਇਹ ਮੇਰੇ ਤੋਂ ਸਵੀਕਾਰ ਕਰੋ।'' ਦੋਵੇਂ ਨੇਕਾਂ ਨੇਤਾ 'ਏਹਰਾਮ' 'ਚ ਦਿੱਸੇ। ਹੱਜ ਅਤੇ ਉਮਰਾ ਕਰਦੇ ਸਮੇਂ ਮੁਸਲਿਮ ਜਾਇਰੀਨ ਬਿਨਾ ਸੀਤੇ ਹੋਏ ਕੱਪੜੇ ਪਹਿਨਦੇ ਹਨ, ਜਿਨ੍ਹਾਂ ਨੂੰ 'ਏਹਰਾਮ' ਕਿਹਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
16 ਅਪ੍ਰੈਲ ਨੂੰ ਹੋਣਗੀਆਂ ਲੋਕ ਸਭਾ ਚੋਣਾਂ? ਵਾਇਰਲ ਨੋਟ 'ਤੇ ਸਫ਼ਾਈ- ਇਹ ਸਿਰਫ਼ ਸੁਝਾਅ ਸੀ
NEXT STORY