ਨਵੀਂ ਦਿੱਲੀ—ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਅੱਜ ਕਸ਼ਮੀਰ ਦੇ ਮਸਲੇ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਥਿਤੀ ਸਾਧਾਰਨ ਹੋਣ ਦਾ ਇੰਤਜ਼ਾਰ ਕਰਨ ਦੀ ਥਾਂ ਤੁਰੰਤ ਵਾਰਤਾ ਕਰ ਮਾਮਲੇ ਨੂੰ ਸੁਲਝਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਸਹੀ ਸਮੇਂ ਦਾ ਇੰਤਜ਼ਾਰ ਕਰਦੇ-ਕਰਦੇ 70 ਸਾਲ ਬੀਤ ਚੁੱਕੇ ਹਨ। ਹੁਣ ਹੋਰ ਕਿੰਨਾਂ ਇੰਤਜ਼ਾਰ ਕਰਨਾ ਹੋਵੇਗਾ। ਇਸ ਦੌਰਾਨ 4 ਯੁੱਧ ਹੋ ਚੁੱਕੇ ਹਨ ਅਤੇ ਕਿੰਨੇ ਲੋਕਾਂ ਨੂੰ ਮਰਵਾਉਣਗੇ। ਅੱਜ ਦੋਵੇਂ ਦੇਸ਼ਾਂ ਦੇ ਕੋਲ ਐਟਮ ਬੰਬ ਹੈ। ਅਬਦੁੱਲਾ ਨੇ ਕਿਹਾ, ਕਸ਼ਮੀਰ ਮਸਲੇ 'ਤੇ ਪਾਕਿਸਤਾਨ ਵੀ ਇਕ ਪੱਖ ਹੈ ਅਤੇ ਉਸ ਦੇ ਨਾਲ ਗੱਲ ਕਰਕੇ ਇਹ ਮੁੱਦਾ ਸੁਲਝਾਇਆ ਜਾਣਾ ਚਾਹੀਦਾ, ਜਿਸ ਨੂੰ ਤੀਜੇ ਪੱਖ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਕੇ ਪਾਕਿਸਤਾਨ ਵੱਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਕਸ਼ਮੀਰ 'ਤੇ ਪਾਕਿਸਤਾਨ ਨਾਲ ਗੱਲ ਨਹੀਂ ਕਰੋਗੇ, ਕਸ਼ਮੀਰ ਮੁੱਦੇ ਦਾ ਹੱਲ ਨਹੀਂ ਨਿਕਲੇਗਾ, ਇਹ ਨਹੀਂ ਰੁਕਣ ਵਾਲਾ ਹੈ। ਇਸ ਮੁੱਦੇ ਦਾ ਹੱਲ ਨਹੀਂ ਕੱਢੇ ਜਾਣ ਦੇ ਕਾਰਨ ਸਭ ਤੋਂ ਵਧ ਨੁਕਸਾਨ ਸੂਬੇ ਦੇ ਲੋਕਾਂ ਨੂੰ ਹੋ ਰਿਹਾ ਹੈ। ਜਿੱਥੇ ਦੇਸ਼ ਦੇ ਦੂਜੇ ਰਾਜ ਤਰੱਕੀ ਕਰ ਰਹੇ ਹਨ, ਜੰਮੂ-ਕਸ਼ਮੀਰ ਇਸ 'ਚ ਪਿੱਛੇ ਰਹਿ ਗਿਆ ਹੈ। ਇਹ ਪੁੱਛੇ ਜਾਣ 'ਤੇ ਕਿ ਇਹ ਪਾਕਿਸਤਾਨ ਨਾਲ ਗੱਲ ਕਰਨ ਦਾ ਉੱਚਿਤ ਸਮਾਂ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ, ਤੁਸੀਂ ਜਦੋਂ ਚੀਨ ਨਾਲ ਗੱਲ ਕਰਦੇ ਹੋ ਤਾਂ ਪਾਕਿਸਤਾਨ ਨਾਲ ਗੱਲ ਕਿਉਂ ਨਹੀਂ। ਦੋਸਤੋ (ਤੀਜੇ ਪੱਖ) ਨੂੰ ਸ਼ਾਮਲ ਕਰੋ ਅਤੇ ਗੱਲ ਕਰੋ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ਕਹਿ ਚੁੱਕੇ ਹਨ ਕਿ ਅਮਰੀਕਾ ਵਿਚੋਲਗੀ ਲਈ ਤਿਆਰ ਹੈ।
ਝੋਪੜੀ ਤੋਂ ਲੈ ਕੇ ਰਾਸ਼ਟਰਪਤੀ ਦੀ ਕੁਰਸੀ ਤੱਕ ਦਾ ਸਫਰ, ਪੂਰਾ ਕਰ ਦਿਖਾਇਆ ਹੋਣਹਾਰ ਦਲਿਤ ਨੇ
NEXT STORY