ਫਤਿਹਾਬਾਦ (ਵਾਰਤਾ)— ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਬਨਗਾਂਵ ’ਚ ਕੱਲ ਦੇਰ ਰਾਤ ਇਕ ਵਿਧਵਾ ਨੇ ਆਪਣੇ 4 ਬੱਚਿਆਂ ਨਾਲ ਸਲਫ਼ਾਸ ਖਾ ਲਈ। ਮਹਿਲਾ ਅਤੇ ਉਸ ਦੇ ਬੱਚਿਆਂ ਨੂੰ ਗੰਭੀਰ ਹਾਲਤ ਵਿਚ ਫਤਿਹਾਬਾਦ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮਾਂ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ ਇਕ ਮੁੰਡੇ ਅਤੇ ਕੁੜੀ ਨੂੰ ਇਲਾਜ ਲਈ ਹਿਸਾਰ ਰੈਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਬੱਚਿਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਓਧਰ ਪੁਲਸ ਥਾਣਾ ਮੁਖੀ ਓਮ ਪ੍ਰਕਾਸ਼ ਚੁੱਘ ਨੇ ਦੱਸਿਆ ਕਿ 30 ਸਾਲਾ ਕਿਰਨ ਦੇ ਪਤੀ ਵਕੀਲ ਚੰਦ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਅਤੇ ਉਹ ਸੱਸ ਅਤੇ ਬੱਚਿਆਂ ਨਾਲ ਰਹਿ ਰਹੀ ਸੀ। ਵਕੀਲ ਚੰਦ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਆਪਣੀ ਜ਼ਮੀਨ ’ਤੇ ਖੇਤੀ ਕਰ ਕੇ ਚੱਲ ਰਿਹਾ ਸੀ। ਮਾਨਸਿਕ ਪਰੇਸ਼ਾਨੀ ਕਾਰਨ ਕਿਰਨ ਨੇ ਇਹ ਕਦਮ ਚੁੱਕਿਆ। ਕੱਲ ਕਿਰਨ ਨੇ ਆਪਣੇ 4 ਬੱਚਿਆਂ- ਨਿਸ਼ੂ (11), ਨੀਤੂ (10), ਆਈਨਾ (5) ਅਤੇ ਪੁੱਤਰ ਕ੍ਰਿਸ਼ (2) ਨੂੰ ਸਲਫ਼ਾਸ ਦੇ ਕੇ ਖ਼ੁਦ ਵੀ ਸਲਫ਼ਾਸ ਖਾ ਲਈ। ਉਸ ਸਮੇਂ ਸੱਸ ਘਰ ’ਚ ਨਹੀਂ ਸੀ।
ਇਹ ਵੀ ਪੜ੍ਹੋ : ਮੁੰਬਈ ਦੇ ਬਾਰ ’ਚ ਮਿਲਿਆ ਸੀਕ੍ਰੇਟ ਤਹਿਖਾਨਾ, ਇਤਰਾਜ਼ਯੋਗ ਹਾਲਤ ’ਚ ਮਿਲੀਆਂ 17 ਡਾਂਸਰਾਂ
ਪੁਲਸ ਮੁਤਾਬਕ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਸੂਚਨਾ ਮਿਲਣ ’ਤੇ ਪੁਲਸ ਹਸਪਤਾਲ ਪਹੁੰਚੀ। ਮਾਂ ਕਿਰਨ, ਨਿਸ਼ੂ ਅਤੇ ਨੀਤੂ ਦੀ ਮੌਤ ਹੋ ਗਈ, ਜਦਕਿ ਕ੍ਰਿਸ਼ ਅਤੇ ਆਈਨਾ ਨੂੰ ਹਿਸਾਰ ਦੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ’ਚ ਸੋਗ ਦੀ ਲਹਿਰ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ
ਦਿੱਲੀ ਦਾ ਪਹਿਲਾ ਓਮੀਕ੍ਰੋਨ ਮਰੀਜ਼ ਹੋਇਆ ਠੀਕ, 2 ਹਫ਼ਤਿਆਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
NEXT STORY