ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ’ਚ ਆਨਰ ਕਿਲਿੰਗ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਆਪਣੀ 15 ਸਾਲਾ ਧੀ ਦਾ ਅੰਤਰ-ਧਾਰਮਿਕ ਸਬੰਧ ਦੇ ਸ਼ੱਕ ’ਚ ਕਤਲ ਕਰ ਦਿੱਤਾ ਸੀ ਅਤੇ ਪਛਾਣ ਲੁਕਾਉਣ ਲਈ ਲਾਸ਼ ਦੇ 6 ਟੁਕੜੇ ਕਰ ਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ ਸਨ। ਪੁਲਸ ਨੇ ਮੁਲਜ਼ਮ ਪਿਤਾ ਬਿੱਗਨ ਅੰਸਾਰੀ, ਉਸ ਦੀ ਭੈਣ ਨੂਰਜਹਾਂ ਅਤੇ ਜੀਜੇ ਮਜੀਬੁੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਅਨੁਸਾਰ, ਸੇਵਰਹੀ ਥਾਣਾ ਖੇਤਰ ਦੇ ਜੈਪੁਰ ਟੋਲਾ ਵਾਸੀ ਬਿੱਗਨ ਅੰਸਾਰੀ ਨੂੰ ਸ਼ੱਕ ਸੀ ਕਿ ਉਸ ਦੀ ਧੀ ਸ਼ਬਾ ਦੂਜੇ ਭਾਈਚਾਰੇ ਦੇ ਨੌਜਵਾਨ ਨਾਲ ਗੱਲ ਕਰਦੀ ਸੀ। ਇਸੇ ਗੱਲ ਨੂੰ ਲੈ ਕੇ ਉਹ ਨਾਰਾਜ਼ ਰਹਿੰਦਾ ਸੀ। ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਸ ਦੀਆਂ 2 ਵੱਡੀਆਂ ਧੀਆਂ ਪਹਿਲਾਂ ਹੀ ਦੂਜੇ ਭਾਈਚਾਰੇ ’ਚ ਵਿਆਹ ਕਰ ਚੁੱਕੀਆਂ ਸਨ, ਜਿਸ ਕਾਰਨ ਉਹ ਡਰਿਆ ਹੋਇਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਪਹਿਲਾਂ ਧੀ ਦੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਕਤਲ ਤੋਂ ਬਾਅਦ ਲਾਸ਼ ਦੇ 6 ਟੁਕੜੇ ਕੀਤੇ ਅਤੇ ਉਨ੍ਹਾਂ ਨੂੰ ਵੱਖ-ਵੱਖ ਪੈਕੇਟਾਂ ’ਚ ਭਰ ਕੇ ਟ੍ਰੇਨ ਰਾਹੀਂ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਤਲ ’ਚ ਵਰਤਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਗੂੰਜਿਆ ਰਾਸ਼ਟਰੀ ਗੀਤ: BSF ਦੀ ਮਹਿਲਾ ਟੀਮ ਨੇ ਰਚਿਆ ਇਤਿਹਾਸ
NEXT STORY