ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੀ ਮਹਿਲਾ ਪਰਬਤਾਰੋਹੀ ਟੀਮ ਨੇ ਵੀਰਵਾਰ ਨੂੰ ਮਾਊਂਟ ਐਵਰੈਸਟ ਫਤਿਹ ਕਰ ਕੇ ਰਿਕਾਰਡ ਬਣਾਇਆ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ 'ਵੰਦੇ ਮਾਤਰਮ' ਗੀਤ ਗਾਇਆ। ਫ਼ੋਰਸ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਟੀਮ 'ਚ ਲੱਦਾਖ ਦੀ ਕਾਂਸਟੇਬਲ ਕੌਸਰ ਫਾਤਿਮਾ, ਪੱਛਮੀ ਬੰਗਾਲ ਦੀ ਮੁਨਮੁਨ ਘੋਸ਼, ਉੱਤਰਾਖੰਡ ਦੀ ਰਾਬੇਕਾ ਸਿੰਘ ਅਤੇ ਕਾਰਗਿਲ ਦੀ ਤਸੇਰਿੰਗ ਚੋਰੋਲ ਸ਼ਾਮਲ ਸਨ। ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੇ ਬੁਲਾਰੇ ਨੇ ਦੱਸਿਆ ਕਿ ਔਰਤਾਂ ਨੇ ਮਾਊਂਟ ਐਵਰੈਸਟ ਦੀ ਚੋਟੀ 'ਤੇ ਭਾਰਤੀ ਸਮੇਂ ਅਨੁਸਾਰ (ਆਈਐੱਸਟੀ) ਵੀਰਵਾਰ ਸਵੇਰੇ 8 ਵਜੇ ਸਫਲਤਾਪੂਰਵਕ ਪਹੁੰਚ ਕੇ ਇਹ ਉਪਲੱਬਧੀ ਹਾਸਲ ਕੀਤੀ।
ਬੁਲਾਰੇ ਨੇ ਦੱਸਿਆ ਕਿ ਪਰਬਤਾਰੋਹੀਆ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੋਂ ਰਾਸ਼ਟਰਗੀਤ 'ਵੰਦੇ ਮਾਤਰਮ' ਗਾਇਆ, ਜੋ ਪੂਰੇ ਰਾਸ਼ਟਰ ਲਈ ਮਾਣ ਦਾ ਪਲ ਹੈ। ਬੀਐੱਸਐੱਫ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ,''ਇਹ ਪਰਬਤਾਰੋਹੀ ਮੁਹਿੰਮ 'ਵੰਦੇ ਮਾਤਰਮ' ਦੀ ਅਮਰ ਵਿਰਾਸਤ ਨੂੰ ਵੀ ਨਮਨ ਹੈ। ਇਹ ਗੀਤ ਭਾਰਤੀਆਂ ਦੀਆਂ ਕਈ ਪੀੜ੍ਹੀਆਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਦਾ ਰਿਹਾ ਹੈ।'' ਬੀਐੱਸਐੱਫ ਦੇ ਡਾਇਰੈਕਟਰ ਜਨਰਲ (ਡੀਜੀ) ਪ੍ਰਵੀਨ ਕੁਮਾਰ ਨੇ ਰੇਡੀਓ ਸੰਪਰਕ ਰਾਹੀਂ ਮਹਿਲਾ ਕਰਮਚਾਰੀਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਪਰਬਤਾਰੋਹੀਆਂ ਨੂੰ ਉਨ੍ਹਾਂ ਦੇ ਪਹਿਲੀ ਪਰਬਤਾਰੋਹੀ ਮੁਹਿੰਮ ਲਈ 6 ਅਪ੍ਰੈਲ ਨੂੰ ਦਿੱਲੀ ਤੋਂ ਰਵਾਨਾ ਕੀਤਾ ਗਿਆ ਸੀ। ਮਾਊਂਟ ਐਵਰੈਸਟ ਦੀ 8,848.86 ਮੀਟਰ ਉੱਚੀ ਚੋਟੀ 'ਤੇ ਬੀਐੱਸਐੱਫ ਦੀ ਪਹਿਲੀ ਮਹਿਲਾ ਟੀਮ ਦਾ ਪਹੁੰਚਣਾ ਅਤੇ ਰਾਸ਼ਟਰਗੀਤ ਗਾਉਣਾ- ਇਹ ਦੋਵੇਂ ਚੀਜ਼ਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਬੀਐੱਸਐੱਫ ਦੀ ਹਰੀਕ ਜਯੰਤੀ ਸਾਲ ਅਤੇ 2026 'ਚ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਲਈ ਇਨ੍ਹਾਂ ਦੀ ਯੋਜਨਾ ਬਣਾਈ ਗਈ ਸੀ। ਲਗਭਗ 2.7 ਲੱਖ ਕਰਮਚਾਰੀਆਂ ਵਾਲੇ ਬੀਐੱਸਐੱਫ ਦੀ ਸਥਾਪਨਾ 1965 'ਚ ਕੀਤੀ ਗਈ ਸੀ। ਇਸ ਦਾ ਮੁੱਖ ਕੰਮ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰਨਾ ਹੈ। ਇਸ ਤੋਂ ਇਲਾਵਾ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ ਨਾਲ ਜੁੜੇ ਵੱਖ-ਵੱਖ ਕੰਮ ਵੀ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੰਗਿਆਂ ਦੇ ਦੋਸ਼ੀ ਉਮਰ ਖਾਲਿਦ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, 3 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ
NEXT STORY