ਮੇਰਠ- ਮੇਰਠ ਦੀ ਇਕ ਸੁੰਨਸਾਨ ਸੜਕ 'ਤੇ ਖੜ੍ਹੀ ਸਕਾਰਪੀਓ 'ਚ ਖੂਨ ਨਾਲ ਲਥਪਥ ਪਈ ਇਕ ਨੌਜਵਾਨ ਦੀ ਲਾਸ਼ ਸਿਰਫ਼ ਕਤਲ ਦੀ ਕਹਾਣੀ ਨਹੀਂ ਕਹਿ ਰਹਾ ਸੀ ਸਗੋਂ ਇਕ ਦਰਦਨਾਕ ਸੱਚ ਨੂੰ ਵੀ ਉਜਾਗਰ ਕਰ ਰਹੀ ਸੀ, ਜਿਸ 'ਚ ਜ਼ਮੀਨ ਦੇ ਇਕ ਟੁਕੜੇ ਨੇ ਰਿਸ਼ਤਿਆਂ ਦਾ ਖੂਨ ਕਰ ਦਿੱਤਾ। ਹਾਪੁੜ ਦੇ ਦੋਯਮੀ ਪਿੰਡ ਵਾਸੀ 25 ਸਾਲਾ ਤੁਸ਼ਾਰ ਤਿਆਗੀ ਦਾ ਕਤਲ ਕਿਸੇ ਦੁਸ਼ਮਣ ਨੇ ਨਹੀਂ ਸਗੋਂ ਉਸ ਦੇ ਆਪਣੇ ਪਿਤਾ ਸੁੰਦਰ ਤਿਆਗੀ ਨੇ ਕਰਵਾਇਆ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ 40 ਬੀਘਾ ਜੱਦੀ ਜ਼ਮੀਨ ਨੂੰ ਲੈ ਕੇ ਪਿਓ-ਪੁੱਤ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਤੁਸ਼ਾਰ ਉਸ ਜ਼ਮੀਨ ਨੂੰ ਵੇਚ ਕੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ, ਜਦੋਂ ਕਿ ਉਸ ਦਾ ਪਿਤਾ ਇਸ ਦਾ ਸਖ਼ਤ ਵਿਰੋਧ ਕਰ ਰਿਹਾ ਸੀ। ਸੋਮਵਾਰ ਰਾਤ ਤੂਸ਼ਾਰ ਨੂੰ ਇਕ ਰਿਸ਼ਤੇਦਾਰ ਨੇ ਬਹਾਨੇ ਨਾਲ ਬੁਲਾਇਆ ਗਿਆ। ਦੱਸਿਆ ਗਿਆ ਕਿ ਕਿਸੇ ਨੂੰ ਭੁੱਖ ਲੱਗੀ ਹੈ ਅਤੇ ਉਹ ਖਾਣਾ ਲੈ ਕੇ ਪਹੁੰਚ ਜਾਵੇ।
ਆਪਣੇਪਣ ਦੇ ਇਸ ਸੰਦੇਸ਼ 'ਤੇ ਭਰੋਸਾ ਕਰ ਕੇ ਤੁਸ਼ਾਰ ਘਰੋਂ ਨਿਕਲ ਪਿਆ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਤ ਹੋਵੇਗਾ। ਰਾਤ ਕਰੀਬ 9 ਵਜੇ ਤੁਸ਼ਾਰ ਨੇ ਆਪਣੀ ਪਤਨੀ ਸ਼ਿਖਾ ਨੂੰ ਵਟਸਐਪ ਕਾਲ ਕਰ ਕੇ ਦੱਸਿਆ ਕਿ ਕੁਝ ਲੋਕ ਉਸ ਨੂੰ ਜੰਗਲ ਵੱਲ ਲਿਜਾ ਰਹੇ ਹਨ ਅਤੇ ਉਸ ਦੀ ਜਾਨ ਨੂੰ ਖਤਰਾ ਹੈ। ਇਸ ਤੋਂ ਬਾਅਦ ਉਸ ਨੇ ਦੋਵੇਂ ਮੋਬਾਈਲ ਫੋਨ ਬੰਦ ਹੋ ਗਏ। ਪਰਿਵਾਰ ਪੂਰੀ ਰਾਤ ਉਸ ਦੀ ਭਾਲ ਕਰਦਾ ਰਿਹਾ। ਕੁਝ ਘੰਟਿਆਂ ਬਾਅਦ ਮੇਰਠ-ਬੁਲੰਦਸ਼ਹਿਰ ਹਾਈਵੇਅ 'ਤੇ ਪਾਂਚੀ ਪਿੰਡ ਕੋਲ ਪੁਲ ਹੇਠਾਂ ਖੜ੍ਹੀ ਉਸ ਦੀ ਸਕਾਰਪੀਓ ਮਿਲੀ। ਕਾਰ ਦੇ ਅੰਦਰ ਤੁਸ਼ਾਰ ਖੂਨ ਨਾਲ ਲਥਪਥ ਪਈ ਸੀ। ਸਿਰ ਅਤੇ ਗਰਦਨ 'ਚ ਲੱਗੀਆਂ ਗੋਲੀਆਂ ਨੇ ਉਸ ਦੀ ਜ਼ਿੰਦਗੀ ਖੋਹ ਲਈ ਸੀ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੁਰੂਆਤ 'ਚ ਸ਼ੱਕ ਕੁਝ ਹੋਰ ਲੋਕਾਂ 'ਤੇ ਗਿਆ ਪਰ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਨੇ ਕਹਾਣੀ ਦਾ ਦੂਜਾ ਹੀ ਚਿਹਰਾ ਸਾਹਮਣੇ ਲਿਆ ਦਿੱਤਾ। ਪੁਲਸ ਦੀ ਜਾਂਚ 'ਚ ਖੁਲਾਸਾ ਹੋਇਆ ਕਿ ਕਤਲ ਦੀ ਪੂਰੀ ਸਾਜਿਸ਼ ਤੂਸ਼ਾਰ ਦੇ ਪਿਤਾ ਸੁੰਦਰ ਤਿਆਗੀ ਅਤੇ ਉਸ ਦੇ ਦੇਹਰਾਦੂਨ ਵਾਸੀ ਸਾਥੀ ਅਮਿਤ ਨੇ ਰਚੀ ਸੀ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਇਆ। ਪੁਲਸ ਸੁਪਰਡੈਂਟ ਅਭਿਜੀਤ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਸੁੰਦਰ ਤਿਆਗੀ ਹਾਪੁੜ ਦੇਹਾਤ ਥਾਣੇ ਦਾ ਹਿਸਟ੍ਰੀਸ਼ੀਟਰ ਹੈ ਅਤੇ ਪਰਿਵਾਰ ਤੋਂ ਵੱਖ ਰਹਿ ਰਿਹਾ ਸੀ। ਜ਼ਮੀਨ ਦੇ ਵਿਵਾਦ ਨੇ ਉਸ ਦੇ ਅਤੇ ਬੇਟੇ ਦੇ ਰਿਸ਼ਤੇ ਨੂੰ ਇੰਨਾ ਜ਼ਹਿਰੀਲਾ ਬਣਾ ਦਿੱਤਾ ਕਿ ਉਸ ਨੇ ਆਪਣੇ ਹੀ ਖੂਨ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕਰ ਲਿਆ। ਫਿਲਹਾਲ ਪੁਲਸ ਮਾਮਲੇ ਦੀ ਸਾਰੇ ਪਹਿਲੂਆਂ ਨਾਲ ਜੋੜ ਰਹੀ ਹੈ। ਸ਼ੁਰੂਆਤੀ ਜਾਂਚ 'ਚ ਜਿਹੜੇ ਹੋਰ ਲੋਕਾਂ ਦੇ ਨਾਂ ਸਾਹਮਣੇ ਆਏ ਸਨ, ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ ਯਾਤਰੀਆਂ ਦੀ ਸੁਰੱਖਿਆ ਲਈ ਕੱਸੀ ਕਮਰ
NEXT STORY