ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਘਾਘਰਾ ਨਦੀ 'ਚ ਮਗਰਮੱਛ ਦੇ ਹਮਲੇ 'ਚ 12 ਸਾਲਾ ਮੁੰਡੇ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਟੀਐੱਨ ਮੌਰਿਆ ਨੇ ਦੱਸਿਆ ਕਿ ਟਿਕੁਰੀ ਪਿੰਡ ਵਾਸੀ ਸੁਨੀਲ (12) ਵੀਰਵਾਰ ਸ਼ਾਮ ਆਪਣੇ ਚਾਚੇ ਵਿਜੇ ਸਿੰਘ ਨਾਲ ਖੇਤ 'ਚ ਝੋਨਾ ਲਗਾਉਣ ਤੋਂ ਬਾਅਦ ਘਾਘਰਾ ਨਦੀ 'ਚ ਹੱਥ-ਪੈਰ ਧੋਣ ਗਿਆ ਸੀ। ਇਸ ਦੌਰਾਨ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਜਬਾੜਿਆਂ 'ਚ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਬੱਚੇ ਦੇ ਚਾਚਾ ਅਤੇ ਨੇੜੇ-ਤੇੜੇ ਮੌਜੂਦ ਪਿੰਡ ਵਾਸੀਆਂ ਨੇ ਰੌਲਾ ਪਾ ਕੇ ਅਤੇ ਇੱਟ-ਪੱਥਰ ਸੁੱਟ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਗਰਮੱਛ ਉਸ ਨੂੰ ਡੂੰਘੇ ਪਾਣੀ 'ਚ ਖਿੱਚ ਕੇ ਲੈ ਗਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਕਈ ਘੰਟਿਆਂ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਰਾਤ ਨੂੰ ਨਦੀ 'ਚੋਂ ਮੁੰਡੇ ਦੀ ਲਾਸ਼ ਬਰਾਮਦ ਹੋਈ। ਇਸ ਘਟਨਾ ਦਾ ਵੀਡੀਓ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਗਰਮੱਛ ਨੇ ਮੁੰਡੇ ਦਾ ਸੱਜਾ ਪੈਰ ਚਬਾ ਦਿੱਤਾ ਅਤੇ ਕਮਰ ਦੇ ਹੇਠ ਦਾ ਕੁਝ ਹਿੱਸਾ ਜ਼ਖ਼ਮੀ ਕਰ ਦਿੱਤਾ ਸੀ। ਮਗਰਮੱਛ ਨੇ ਮ੍ਰਿਤ ਸਰੀਰ ਦਾ ਉੱਪਰੀ ਹਿੱਸਾ ਨਹੀਂ ਖਾਧਾ ਸੀ।
ਪੁਲਸ ਨੇ ਕਾਨੂੰਨੀ ਕਾਰਵਾਈ ਮਗਰੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਵਾਸੀਆਂ ਅਨੁਸਾਰ, ਸੁਨੀਲ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਅਤੇ ਪਿੰਡ 'ਚ ਉਹ ਆਪਣੇ ਚਾਚਾ ਦੇ ਇੱਥੇ ਰਹਿੰਦਾ ਸੀ। ਉੱਪ ਜ਼ਿਲ੍ਹਾ ਅਧਿਕਾਰੀ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਪੀੜਤ ਪਰਿਵਾਰ ਨੂੰ ਨਿਯਮ ਅਨੁਸਾਰ ਚਾਰ ਲੱਖ ਰੁਪਏ ਦੀ ਆਰਥਿਕ ਮਦਦ ਉਪਲੱਬਧ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਬਨਿਟ ’ਚ ਫੇਰਬਦਲ ਅੱਧਵਾਟੇ ਲਟਕਿਆ, ਭਾਜਪਾ ਦਾ ਫੋਕਸ ਪਹਿਲਾਂ ਦੋ-ਤਿਹਾਈ ਬਹੁਮਤ ’ਤੇ
NEXT STORY