ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਘਰੇਲੂ ਰੱਖਿਆ ਉਪਕਰਣਾਂ ਦੇ ਉਤਪਾਦਨ 'ਚ ਆਏ ਜ਼ਬਰਦਸਤ ਉਛਾਣ ਦੇ ਦਮ 'ਤੇ ਭਾਰਤ ਤੇਜ਼ੀ ਨਾਲ ਇਕ ਭਰੋਸੇਮੰਦ ਗਲੋਬਲ ਸੁਰੱਖਿਆ ਭਾਈਵਾਲ ਵਜੋਂ ਉੱਭਰ ਰਿਹਾ ਹੈ ਅਤੇ ਹਿੰਦ ਮਹਾਸਾਗਰ ਤੋਂ ਹਿੰਦ-ਪ੍ਰਸ਼ਾਂਤ ਤੱਕ ਆਪਣੀ ਰਣਨੀਤਕ ਮੌਜੂਦਗੀ ਵਧਾ ਰਿਹਾ ਹੈ। ਇਕ ਸਮਾਗਮ 'ਚ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਨਵੀਂ ਦਿੱਲੀ ਨੇ ਅੱਤਵਾਦ 'ਤੇ ਆਪਣਾ ਨਜ਼ਰੀਆ ਪੂਰੀ ਦੁਨੀਆ ਦੇ ਸਾਹਮਣੇ ਸਾਫ਼ ਤੌਰ 'ਤੇ ਰੱਖਿਆ ਹੈ ਅਤੇ ਨਾਲ ਹੀ ਕਿਹਾ ਕਿ 'ਅੱਤਵਾਦ ਦੇ ਪ੍ਰਤੀ ਜ਼ੀਰੋ ਟਾਲਰੈਂਸ ਦਾ ਨਜ਼ਰੀਆ ਸਾਡੇ ਲਈ ਸਿਰਫ਼ ਇਕ ਬਿਆਨ ਨਹੀਂ ਸਗੋਂ ਕਾਰਵਾਈ ਦੀ ਇਕ ਨੀਤੀ ਹੈ।''
ਉਨ੍ਹਾਂ ਕਿਹਾ, "ਅਸੀਂ ਅੱਤਵਾਦ ਵਿਰੁੱਧ ਸਿਰਫ਼ ਉਸ ਦੇ ਦਰਵਾਜ਼ੇ 'ਤੇ ਹੀ ਨਹੀਂ, ਸਗੋਂ ਉਸਦੇ ਘਰ 'ਚ ਦਾਖਲ ਹੋ ਕੇ ਵੀ ਕਾਰਵਾਈ ਕਰਾਂਗੇ। ਪੂਰੀ ਦੁਨੀਆ ਨੇ 'ਆਪਰੇਸ਼ਨ ਸਿੰਦੂਰ' ਦੌਰਾਨ ਇਹ ਦੇਖਿਆ।" ਰੱਖਿਆ ਮੰਤਰੀ ਨੇ ਸਵਦੇਸ਼ੀ ਰੱਖਿਆ ਨਿਰਮਾਣ 'ਚ ਭਾਰਤ ਦੀ ਸਫਲਤਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਰਤ 'ਚ ਬਣੇ ਰੱਖਿਆ ਉਤਪਾਦ ਲਗਭਗ 100 ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ ਅਤੇ ਦੇਸ਼ ਦੇ ਰੱਖਿਆ ਉਤਪਾਦਨ ਦਾ ਕੁੱਲ ਮੁੱਲ ਸਾਲਾਨਾ ਲਗਭਗ 1.78 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ,"ਅੱਜ ਭਾਰਤ ਨਾ ਸਿਰਫ਼ ਆਪਣੇ ਲਈ ਰੱਖਿਆ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ, ਸਗੋਂ ਦੁਨੀਆ ਲਈ ਇਕ ਭਰੋਸੇਯੋਗ ਸੁਰੱਖਿਆ ਭਾਈਵਾਲ ਵੀ ਬਣ ਰਿਹਾ ਹੈ। ਹਿੰਦ ਮਹਾਸਾਗਰ ਤੋਂ ਲੈ ਕੇ ਹਿੰਦ-ਪ੍ਰਸ਼ਾਂਤ ਤੱਕ, ਭਾਰਤ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ।"
ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਚੰਗੀ ਸਥਿਤੀ 'ਚ ਹੈ। ਉਨ੍ਹਾਂ ਕਿਹਾ, "ਜੇਕਰ ਕੋਈ ਦੇਸ਼ ਹਥਿਆਰਾਂ, ਗੋਲਾ ਬਾਰੂਦ, ਨੈਵੀਗੇਸ਼ਨ ਪ੍ਰਣਾਲੀਆਂ, ਮਿਜ਼ਾਈਲਾਂ, ਰਾਡਾਰਾਂ ਅਤੇ ਡਰੋਨਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ ਹੈ, ਤਾਂ ਉਸ ਦੀ ਰਣਨੀਤਕ ਅਤੇ ਫੌਜੀ ਖੁਦਮੁਖਤਿਆਰੀ ਵੀ ਸੀਮਿਤ ਹੋ ਜਾਂਦੀ ਹੈ। ਅਸੀਂ ਇਸਨੂੰ ਪੂਰੀ ਤਰ੍ਹਾਂ ਬਦਲਣ ਦੇ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੇ ਹਾਂ।" ਸਿੰਘ ਨੇ ਕਿਹਾ ਕਿ 'ਆਪਰੇਸ਼ਨ ਸਿੰਦੂਰ' ਦੀ ਸਫਲਤਾ ਭਾਰਤ ਦੇ ਉਦਯੋਗਾਂ 'ਚ ਵਿਸ਼ਵਾਸ ਦਾ ਸਬੂਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੁਲੇਟ ਟ੍ਰੇਨ ਪ੍ਰਾਜੈਕਟ : ਤੇਲੰਗਾਨਾ ’ਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਤੇ ਪੁਲਸ ’ਚ ਝੜਪ
NEXT STORY