ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿੰਦਾਪੁਰ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਆਪਣੀ 20 ਦਿਨ ਦੀ ਬੇਟੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਮਾਸੂਮ ਬੱਚੀ ਨੂੰ ਬਾਥ ਟੱਬ 'ਚ ਡੁੱਬੋ ਦਿੱਤਾ ਅਤੇ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ, ਉਦੋਂ ਤੱਕ ਉਸ ਨੂੰ ਪਾਣੀ 'ਚ ਡੁੱਬੋਏ ਰੱਖਿਆ।
ਬੇਟੀ ਪੈਦਾ ਹੋਣ ਤੋਂ ਨਾਖੁਸ਼ ਸੀ ਮੁਕੇਸ਼
ਬੱਚੀ ਦੀ ਮਾਂ ਨੇ ਆਪਣੇ ਪਤੀ ਮੁਕੇਸ਼ ਵਿਰੁੱਧ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਔਰਤ ਅਨੁਸਾਰ ਉਹ ਬੀਤੇ ਸ਼ੁੱਕਰਵਾਰ ਨੂੰ ਆਪਣੇ ਪੇਕੇ ਜਾਣ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਦੇ ਇੱਥੇ 16 ਅਗਸਤ ਨੂੰ ਬੱਚੀ ਨੇ ਜਨਮ ਲਿਆ ਸੀ। ਔਰਤ ਨੇ ਦੱਸਿਆ ਕਿ ਮੁਕੇਸ਼ ਬੇਟੀ ਪੈਦਾ ਹੋਣ ਤੋਂ ਨਾਖੁਸ਼ ਸੀ। ਘਟਨਾ ਵਾਲੇ ਦਿਨ ਉਹ ਬੱਚੀ ਨੂੰ ਛੱਤ 'ਤੇ ਲੈ ਕੇ ਗਿਆ ਅਤੇ ਬਾਹਰੋਂ ਦਰਵਾਜ਼ਾ ਬੰਦ ਕਰ ਲਿਆ। ਔਰਤ ਨੇ ਕਿਹਾ ਕਿ ਕੁਝ ਦੇਰ ਬਾਅਦ ਮੁਕੇਸ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੰਜੇ 'ਤੇ ਉਸ ਦੀ ਬੇਟੀ ਬੇਹੋਸ਼ ਪਈ ਸੀ। ਜਦੋਂ ਉਸ ਨੇ ਆਪਣੇ ਪਤੀ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਬੱਚੀ ਨੂੰ ਬਾਥ ਟੱਬ 'ਚ ਡੁੱਬੋ ਦਿੱਤਾ ਹੈ।
6 ਸਤੰਬਰ ਨੂੰ ਹੋਈ ਸੀ ਇਹ ਵਾਰਦਾਤ
ਪੁਲਸ ਨੇ ਦੱਸਿਆ ਕਿ ਵਾਰਦਾਤ 6 ਸਤੰਬਰ ਦੀ ਹੈ। ਪੁਲਸ ਅਨੁਸਾਰ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੇਸ਼ਧ੍ਰੋਹ ਕੇਸ 'ਚ ਸ਼ੇਹਲਾ ਰਾਸ਼ਿਦ ਨੂੰ ਵੱਡੀ ਰਾਹਤ, ਕੋਰਟ ਨੇ ਗ੍ਰਿਫਤਾਰੀ 'ਤੇ ਲਗਾਈ ਰੋਕ
NEXT STORY