ਨਵੀਂ ਦਿੱਲੀ— ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਸਾਬਕਾ ਉੱਪ ਪ੍ਰਧਾਨ ਅਤੇ ਕਸ਼ਮੀਰ ਪੀਪਲਜ਼ ਮੂਵਮੈਂਟ ਦੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੇਸ਼ਧ੍ਰੋਹ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਨੇ ਸ਼ੇਹਲਾ ਨੂੰ ਗ੍ਰਿਫਤਾਰੀ ਤੋਂ 5 ਨਵੰਬਰ ਤੱਕ ਲਈ ਅੰਤਰਿਮ ਰਾਹਤ ਦਿੱਤੀ ਹੈ। ਸ਼ੇਹਲਾ ਵਿਰੁੱਧ ਸੁਪਰੀਮ ਕੋਰਟ ਦੇ ਇਕ ਵਕੀਲ ਨੇ ਐੱਫ.ਆਈ.ਆਰ. ਦਰਜ ਕਰਵਾਈ ਸੀ। ਭਾਰਤੀ ਫੌਜ ਨੂੰ ਲੈ ਕੇ ਕੀਤੇ ਗਏ ਟਵੀਟ ਨੂੰ ਲੈ ਕੇ ਸ਼ੇਹਲਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਭਾਰਤੀ ਫੌਜ 'ਤੇ ਲਗਾਏ ਸਨ ਇਹ ਦੋਸ਼
ਜ਼ਿਕਰਯੋਗ ਹੈ ਕਿ ਇਸੇ ਮਹੀਨੇ 6 ਸਤੰਬਰ ਨੂੰ ਸ਼ੇਹਲਾ ਰਾਸ਼ਿਦ ਵਿਰੁੱਧ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਦੇਸ਼ਧ੍ਰੋਹ ਨਾਲ ਹੋਰ ਧਾਰਾਵਾਂ 'ਚ ਐੱਫ.ਆਈ.ਆਰ. ਦਰਜ ਕੀਤੀ ਸੀ। ਸ਼ੇਹਲਾ 'ਤੇ ਜੰਮੂ-ਕਸ਼ਮੀਰ ਦੇ ਹਾਲਾਤ ਦੇ ਸੰਦਰਭ 'ਚ ਭਾਰਤੀ ਫੌਜ ਵਿਰੁੱਧ ਝੂਠੀਆਂ ਖਬਰਾਂ ਫੈਲਾਉਣ ਦਾ ਦੋਸ਼ ਹੈ। ਸ਼ੇਹਲਾ ਨੇ ਭਾਰਤੀ ਫੌਜ 'ਤੇ ਰਾਤ ਨੂੰ ਕਸ਼ਮੀਰ ਦੇ ਲੋਕਾਂ ਦੇ ਘਰਾਂ 'ਚ ਵੜਨ, ਗੈਰ-ਕਾਨੂੰਨੀ ਰੂਪ ਨਾਲ ਮੁੰਡਿਆਂ ਨੂੰ ਚੁੱਕਣ, ਘਰਾਂ 'ਚ ਜਾਂਚ ਕਰਨ, ਰੱਖੇ ਚਾਵਲ ਅਤੇ ਤੇਲ ਮਿਲਾਉਣ ਅਤੇ ਸ਼ੋਪੀਆਂ 'ਚ ਕਸ਼ਮੀਰੀ ਮੁੰਡਿਆਂ ਨੂੰ ਬੰਧਕ ਬਣਾ ਕੇ ਡਰ ਫੈਲਾਉਣ ਦੇ ਦੋਸ਼ ਲਗਾਏ ਸ਼ਨ।
ਸੁਪਰੀਮ ਕੋਰਟ ਦੇ ਵਕੀਲ ਨੇ ਕਰਵਾਈ ਸੀ ਐੱਫ.ਆਈ.ਆਰ. ਦਰਜ
ਸ਼ੇਹਲਾ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ 18 ਅਗਸਤ ਨੂੰ ਭਾਰਤੀ ਫੌਜ 'ਤੇ ਟਵੀਟ ਕਰ ਕੇ ਦੋਸ਼ ਲਗਾਏ ਸਨ। ਇਸੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਹੋ ਗਿਆ ਸੀ। ਇੱਥੇ ਤੱਕ ਕਿ ਫੌਜ ਨੇ ਸ਼ੇਹਲਾ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਫੌਜ ਦੇ ਬਿਆਨ ਤੋਂ ਬਾਅਦ ਉਦੋਂ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਸ਼ੇਹਲਾ ਰਾਸ਼ਿਦ 'ਤੇ ਫਰਜ਼ੀ ਅਤੇ ਝੂਠੀਆਂ ਖਬਰਾਂ ਪੋਸਟ ਕਰਨ ਦਾ ਦੋਸ਼ ਲਗਾਉਂਦੇ ਹੋਏ ਅਪਰਾਧ ਮਾਮਲਾ ਦਰਜ ਕਰਨ ਦੇ ਨਾਲ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਪਟਿਆਲਾ ਹਾਊਸ ਕੋਰਟ ਨੇ ਸ਼ੇਹਲਾ ਰਾਸ਼ਿਦ ਨੂੰ ਇਸੇ ਮਾਮਲੇ 'ਚ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਹੈ।
ਹੜ੍ਹ ਦੀ ਲਪੇਟ 'ਚ ਮੱਧ ਪ੍ਰਦੇਸ਼, ਅੱਜ ਵੀ ਰਾਹਤ ਦੀ ਉਮੀਦ ਨਹੀਂ
NEXT STORY