ਮੇਰਠ- ਮੇਰਠ ਦੀ ਧੀ ਨੇ ਆਪਣੀ ਕਾਬਲੀਅਤ ਨਾਲ ਪੂਰੇ ਪ੍ਰਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਰੋਡਵੇਜ਼ ਬੱਸ ਦੇ ਡਰਾਈਵਰ ਦੀ ਡਿਊਟੀ ਕਰਨ ਵਾਲੇ ਪਿਤਾ ਦੀ ਧੀ ਨੇ ਹਵਾਈ ਫ਼ੌਜ 'ਚ ਫਲਾਇੰਗ ਅਫ਼ਸਰ ਵਜੋਂ ਦੇਸ਼ 'ਚ ਦੂਜੀ ਰੈਂਕ ਹਾਸਲ ਕੀਤੀ ਹੈ। ਏਅਰ ਫੋਰਸ ਬਣਨ ਦੀ ਖ਼ਬਰ ਮਿਲਦੇ ਹੀ ਪੂਰੇ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਸ਼ਰੂਤੀ ਦੇ ਪਤਿਾ ਉੱਤਰ ਪ੍ਰਦੇਸ਼ ਰਾਜ ਸੜਕ ਟਰਾਂਸਪੋਰਟ ਨਿਗਮ 'ਚ ਸਰਕਾਰੀ ਬੱਸ ਚਲਾਉਂਦੇ ਹਨ ਪਰ ਹੁਣ ਉਨ੍ਹਾਂ ਦੀ ਧੀ ਏਅਰਫ਼ੋਰਸ ਦਾ ਜਹਾਜ਼ ਉਡਾਏਗੀ। ਸ਼ਰੂਤੀ ਨੇ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ 'ਚ ਦੇਸ਼ 'ਚ ਦੂਜੀ ਰੈਂਕ ਹਾਸਲ ਕੀਤੀ ਹੈ। ਸ਼ਰੂਤੀ ਆਪਣੀ ਕਾਮਯਾਬੀ ਦੇ ਪਿੱਛੇ ਦਾ ਕਾਰਨ ਆਪਣੇ ਪਿਤਾ ਅਤੇ ਮਾਂ ਦਾ ਤਿਆਗ ਦੱਸਦੀ ਹੈ। ਇਸ ਦੇ ਨਾਲ ਹੀ ਆਪਣੀ ਕਾਮਯਾਬੀ ਦਾ ਸਿਹਰਾ ਸ਼ਰੂਤੀ ਨੇ ਗੁਰੂ ਕਰਨਲ ਰਾਜੀਵ ਦੇਵਗਨ ਨੂੰ ਵੀ ਦਿੱਤਾ ਹੈ।
ਪੱਲਵਪੁਰਮ ਫੇਸ 2 ਵਾਸੀ ਸ਼ਰੂਤੀ ਸਿੰਘ ਨੇ (ਏ.ਐੱਫ.ਸੀ.ਏ.ਟੀ.) 2023 'ਚ ਮੈਰਿਟ ਸੂਚੀ 'ਚ ਏਅਰ2 ਹਾਸਲ ਕੀਤਾ। ਜਨਵਰੀ 2024 'ਚ ਭਾਰਤੀ ਹਵਾਈ ਫ਼ੌਜ ਦੇ ਫਲਾਇੰਗ ਅਫ਼ਸਰ ਅਹੁਦੇ ਲਈ ਹੈਦਰਾਬਾਦ ਦੀ ਏਅਰਫ਼ੋਰਸ ਅਕੈਡਮੀ 'ਚ ਆਪਣੀ ਸਿਖਲਾਈ ਸ਼ੁਰੂ ਕਰੇਗੀ। ਫਲਾਇੰਗ ਅਫ਼ਸਰ ਭਾਰਤੀ ਰੱਖਿਆ ਫ਼ੋਰਸਾਂ 'ਚ ਇਕ ਕਮਿਸ਼ਨ ਪ੍ਰਾਪਤ ਰੈਂਕ ਹੈ। ਸ਼ਰੂਤੀ ਇਕ ਜੀ.ਟੀ.ਓ. (ਗਰੁੱਪ ਟੈਸਟਿੰਗ ਅਫ਼ਸਰ) ਹੈ, ਜੋ ਇਲਾਹਾਬਾਦ, ਬੈਂਗਲੁਰੂ ਅਤੇ ਭੋਪਾਲ 'ਚ ਸੇਵਾ ਕਰ ਚੁੱਕੀ ਹੈ।
ਰੋਹਤਾਂਗ ਸਮੇਤ ਉੱਚੀਆਂ ਚੋਟੀਆਂ ’ਤੇ ਬਰਫਬਾਰੀ, ਮੀਂਹ ਕਾਰਨ ਦਿੱਲੀ ਜਾਣ ਵਾਲੀਆਂ 16 ਉਡਾਣਾਂ ਡਾਇਵਰਟ
NEXT STORY