ਗਵਾਲੀਅਰ- ਇਕ ਪਿਤਾ ਨੇ ਆਪਣੀ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਧੀ ਦਾ ਚਾਰ ਦਿਨ ਬਾਅਦ ਵਿਆਹ ਹੋਣਾ ਸੀ। ਪੁਲਸ ਸੂਤਰਾਂ ਅਨੁਸਾਰ ਤਨੂੰ ਗੁੱਜਰ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਜਿੱਦ 'ਤੇ ਅੜੀ ਸੀ। ਉੱਥੇ ਹੀ ਪਿਤਾ ਨੇ ਉਸ ਦਾ ਰਿਸ਼ਤਾ ਹਵਾਈ ਫ਼ੌਜ 'ਚ ਤਾਇਨਾਤ ਇਕ ਨੌਜਵਾਨ ਨਾਲ ਤੈਅ ਕੀਤਾ ਸੀ। ਚਾਰ ਦਿਨ ਬਾਅਦ ਉਸ ਦਾ ਵਿਆਹ ਹੋਣਾ ਸੀ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਮਹਾਰਾਜ ਪੂਰਾ ਥਾਣਾ ਖੇਤਰ ਦੇ ਆਦਰਸ਼ ਨਗਰ ਦਾ ਹੈ।
ਇਹ ਵੀ ਪੜ੍ਹੋ : Mark Zuckerberg ਦਾ ਵੱਡਾ ਦਾਅਵਾ : ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਆਵੇਗੀ ਇਹ Technology
ਉੱਥੇ ਹੀ ਕੁੜੀ ਨਾਲ ਵਿਵਾਦ ਕਾਰਨ ਪੁਲਸ ਨੇ ਉਸ ਦੀ ਕਾਊਂਸਲਿੰਗ ਵੀ ਕੀਤੀ। ਨਹੀਂ ਮੰਨਣ 'ਤੇ ਗੁੱਸੇ 'ਚ ਪਿਤਾ ਮਹੇਸ਼ ਗੁੱਜਰ ਜੋ ਹਾਈਵੇਅ 'ਤੇ ਢਾਬਾ ਚਲਾਉਂਦਾ ਹੈ, ਨੇ ਕੱਲ੍ਹ ਯਾਨੀ ਮੰਗਲਵਾਰ ਰਾਤ ਚਚੇਰੇ ਭਤੀਜੇ ਨਾਲ ਮਿਲ ਕੇ ਤਨੂੰ ਨੂੰ ਚਾਰ ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਬਾਅਦ 'ਚ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਿਤਾ ਮਹੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਉਸ ਦਾ ਚਚੇਰਾ ਭਤੀਜਾ ਰਾਹੁਲ ਅਜੇ ਫਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
9 ਪਿੰਡਾਂ 'ਚ 42 ਦਿਨਾਂ ਤੱਕ ਨਹੀਂ ਵੱਜਣਗੀਆਂ ਫੋਨ ਦੀ ਘੰਟੀਆਂ, TV ਵੀ ਰਹਿਣਗੇ ਬੰਦ
NEXT STORY