ਬੇਂਗਲੁਰੂ (ਇੰਟ.) : ਬੇਂਗਲੁਰੂ ਵਿਚ ਇਕ ਟੈਕਨੀਸ਼ੀਅਨ ਨੇ ਆਪਣੀ 2 ਸਾਲ ਦੀ ਬੱਚੀ ਦਾ ਕਤਲ ਕਰ ਦਿੱਤਾ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਕੋਲ ਬੱਚੀ ਨੂੰ ਖਾਣਾ ਖੁਆਉਣ ਲਈ ਪੈਸੇ ਨਹੀਂ ਸਨ। ਉਸ ਨੇ ਜਾਣਬੁੱਝ ਕੇ ਬੱਚੀ ਨੂੰ ਇੰਨੀ ਜ਼ੋਰ ਨਾਲ ਗਲੇ ਲਾਇਆ ਕਿ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ। ਬੱਚੀ ਦੀ ਜਾਨ ਲੈਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਬੱਚ ਗਿਆ।
ਇਹ ਖ਼ਬਰ ਵੀ ਪੜ੍ਹੋ - ਰੈਗਿੰਗ ਤੋਂ ਬਚਣ ਲਈ ਵਿਦਿਆਰਥੀ ਨੇ ਅਪਣਾਇਆ ਖ਼ਤਰਨਾਕ ਤਰੀਕਾ, ਯੂਨਿਵਰਸਿਟੀ ਨੇ 18 ਪਾੜੇ ਕੀਤੇ ਬਰਖ਼ਾਸਤ
ਘਟਨਾ 15 ਨਵੰਬਰ ਦੀ ਹੈ। ਬੱਚੀ ਦੀ ਲਾਸ਼ 16 ਨਵੰਬਰ ਨੂੰ ਕੋਲਾਰ ਦੇ ਕੇਨਦੱਤੀ ਪਿੰਡ ਦੀ ਝੀਲ ਵਿਚ ਮਿਲੀ। ਇਸ ਝੀਲ ਦੇ ਕੰਢੇ ਪੁਲਸ ਨੂੰ ਇਕ ਨੀਲੇ ਰੰਗ ਦੀ ਕਾਰ ਵੀ ਮਿਲੀ। ਇਸ ਨੂੰ ਦੇਖ ਕੇ ਪਿੰਡ ਦੇ ਲੋਕਾਂ ਨੇ ਕੋਲਾਰ ਦੀ ਪੁਲਸ ਨੂੰ ਸੂਚਨਾ ਦਿੱਤੀ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਪਿਤਾ ਦੀ ਤਲਾਸ਼ ਸ਼ੁਰੂ ਕੀਤੀ, ਜਿਸ ਤੋਂ ਬਾਅਦ 16 ਨਵੰਬਰ ਨੂੰ ਬੇਂਗਲੁਰੂ ਰੇਲਵੇ ਸਟੇਸ਼ਨ ਤੋਂ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦਾ ਖੁਲਾਸਾ ਹੁਣ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਾਬਾ ਰਾਮਦੇਵ ਨੇ ਔਰਤਾਂ ’ਤੇ ਕੀਤੀ ਟਿੱਪਣੀ ਲਈ ਮੰਗੀ ਮੁਆਫ਼ੀ
NEXT STORY