ਹੈਦਰਾਬਾਦ (ਭਾਸ਼ਾ) - ਮਹਾਰਾਸ਼ਟਰ ਦੇ ਇਕ ਵਿਅਕਤੀ ਨੇ ਸਰਪੰਚੀ ਦੀ ਚੋਣ ਲੜਨ ਲਈ ਲੋੜੀਂਦੇ 2 ਬੱਚਿਆਂ ਦੇ ਨਿਯਮ ਨੂੰ ਪੂਰਾ ਕਰਨ ਲਈ ਆਪਣੇ 3 ਬੱਚਿਆਂ ’ਚੋਂ ਇਕ ਦੀ ਕਥਿਤ ਤੌਰ ’ਤੇ ਤੇਲੰਗਾਨਾ ’ਚ ਨਹਿਰ ’ਚ ਸੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਮਹਾਰਾਸ਼ਟਰ ’ਚ 2 ਤੋਂ ਵੱਧ ਬੱਚੇ ਹੋਣ ’ਤੇ ਚੋਣਾਂ ਲੜਨ ਲਈ ਅਯੋਗ ਐਲਾਨ ਦਿੱਤਾ ਜਾਂਦਾ ਹੈ।
ਪੁਲਸ ਨੇ ਦੱਸਿਆ ਕਿ ਤੇਲੰਗਾਨਾ ਦੀ ਹਦੂਦ ਨਾਲ ਲੱਗਦੇ ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਦੇ ਮੁਖੇੜ ਤਾਲੁਕਾ ਦੇ ਕੇਰੁਡ ਪਿੰਡ ਦਾ ਰਹਿਣ ਵਾਲਾ 28 ਸਾਲਾ ਵਿਅਕਤੀ 29 ਜਨਵਰੀ ਨੂੰ ਆਪਣੀ ਧੀ ਨਾਲ ਮੋਟਰਸਾਈਕਲ ’ਤੇ ਨਿਜ਼ਾਮਾਬਾਦ ਜ਼ਿਲੇ ਵੱਲ ਆਇਆ ਅਤੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ। ਨਹਿਰ ’ਚ ਬੱਚੀ ਦੀ ਲਾਸ਼ ਦੇਖ ਕੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਜਾਂਚ ’ਚ ਖੁਲਾਸਾ ਹੋਇਆ ਕਿ ਮ੍ਰਿਤਕ ਬੱਚੀ ਦਾ ਪਿਤਾ ਮੁਖੇੜ ’ਚ ਸੈਲੂਨ ਚਲਾਉਂਦਾ ਹੈ। ਉਸ ਦੀ ਯੋਜਨਾ ਮਹਾਰਾਸ਼ਟਰ ’ਚ ਆਉਣ ਵਾਲੀਆਂ ਗ੍ਰਾਮ ਪੰਚਾਇਤ ਚੋਣਾਂ ’ਚ ਸਰਪੰਚ ਦੇ ਅਹੁਦੇ ਲਈ ਚੋਣ ਲੜਨ ਦੀ ਸੀ।
'ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰੇਗਾ ਭਾਰਤ', ਟੈਰਿਫ ਘਟਾਉਣ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦਾ ਵੱਡਾ ਦਾਅਵਾ
NEXT STORY